News >> World >> The Tribune
ਲੰਡਨ, 17 ਅਪਰੈਲ
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ 21 ਅਪਰੈਲ ਨੂੰ ਭਾਰਤ ਦੇ ਦੋ ਦਿਨਾਂ ਦੇ ਦੌਰੇ ਉਤੇ ਆਉਣਗੇ। 'ਡਾਊਨਿੰਗ ਸਟ੍ਰੀਟ' ਮੁਤਾਬਕ ਪ੍ਰਧਾਨ ਮੰਤਰੀ ਵਜੋਂ ਜੌਹਨਸਨ ਦਾ ਪਹਿਲਾ ਭਾਰਤ ਦੌਰਾ 21 ਨੂੰ ਆਰੰਭ ਹੋਵੇਗਾ। ਉਹ ਪਹਿਲਾਂ ਅਹਿਮਦਾਬਾਦ (ਗੁਜਰਾਤ) ਆਉਣਗੇ। ਗੁਜਰਾਤ ਆਉਣ ਵਾਲੇ ਉਹ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਹੋਣਗੇ। -ਪੀਟੀਆਈ
ਕੋਲੰਬੀਆ (ਅਮਰੀਕਾ), 17 ਅਪਰੈਲ
ਦੱਖਣੀ ਕੈਰੋਲੀਨਾ ਦੀ ਰਾਜਧਾਨੀ ਕੋਲੰਬੀਆ ਦੇ ਭੀੜ ਭੜੱਗੇ ਵਾਲੇ ਸ਼ਾਪਿੰਗ ਮਾਲ ਵਿੱਚ ਹੋਈ ਗੋਲੀਬਾਰੀ ਕਾਰਨ ਵਿੱਚ ਘੱਟੋ-ਘੱਟ 12 ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਅਚਾਨਕ ਹਮਲਾ ਨਹੀਂ ਸੀ। ਕੋਲੰਬੀਆ ਦੇ ਪੁਲੀਸ ਮੁਖੀ ਨੇ ਕਿਹਾ ਕਿ ਕੋਲੰਬੀਆ ਸੈਂਟਰ ਵਿੱਚ ਅੱਜ ਬਾਅਦ ਦੁਪਹਿਰ ਨੂੰ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਕੂਟਨੀਤਕ ਰਚਨਾ ਸਚਦੇਵਾ ਕੋਰਹਨਨ ਨੂੰ ਮਾਲੀ 'ਚ ਆਪਣਾ ਸਫ਼ੀਰ ਨਾਮਜ਼ਦ ਕੀਤਾ ਹੈ। ਬੀਤੇ ਇਕ ਮਹੀਨੇ 'ਚ ਕਿਸੇ ਭਾਰਤੀ-ਅਮਰੀਕੀ ਦੀ ਇਹ ਤੀਜੀ ਨਾਮਜ਼ਦਗੀ ਹੈ। ਰਚਨਾ ਇਸ ਸਮੇਂ ਪੂਰਬੀ, ਦੱਖਣੀ ਅਤੇ ਮੱਧ ਏਸ਼ਿਆਈ ਮਾਮਲਿਆਂ ਦੇ ਵਿਦੇਸ਼ ਵਿਭਾਗ ਦੇ ਬਿਊਰੋ 'ਚ ਅਧਿਕਾਰੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਪਹਿਲਾਂ ਸਾਊਦੀ ਅਰਬ ਦੇ ਧਾਰਨ 'ਚ ਅਮਰੀਕੀ ਕੌਂਸੁਲੇਟ 'ਚ ਵੀ ਅਧਿਕਾਰੀ ਰਹਿ ਚੁੱਕੇ ਹਨ। -ਪੀਟੀਆਈ
ਲਾਹੌਰ, 16 ਅਪਰੈਲ
ਪਾਕਿਸਤਾਨ ਵਿਚਲੇ ਪੰਜਾਬ ਸੂਬੇ ਦੇ ਹਮਜਾ ਸ਼ਹਿਬਾਜ਼ ਨਵੇਂ ਮੁੱਖ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਵਿਧਾਇਕਾਂ ਦਰਮਿਆਨ ਹੱਥੋਪਾਈ ਵੀ ਹੋਈ।
ਇਸਲਾਮਾਬਾਦ, 15 ਅਪਰੈਲ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੋਸ਼ ਲਾਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 14 ਕਰੋੜ ਰੁਪਏ ਦੇ ਸਰਕਾਰੀ ਤੋਹਫੇ ਦੁਬਈ ਵਿਚ ਵੇਚੇ ਹਨ, ਇਸ ਦੇ ਸਰਕਾਰ ਕੋਲ ਸਬੂਤ ਮੌਜੂਦ ਸਨ। ਇਸ ਤੋਂ ਪਹਿਲਾਂ ਇਮਰਾਨ ਨੇ ਸ਼ਰੀਫ ਪਰਿਵਾਰ 'ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਨਾਜਾਇਜ਼ ਤਰੀਕੇ ਨਾਲ ਵਿਦੇਸ਼ਾਂ ਵਿਚ ਜਾਇਦਾਦ ਬਣਾਈ ਹੈ ਤੇ ਉਨ੍ਹਾਂ ਦੇ ਵਿਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਪੈਸੇ ਜਮ੍ਹਾਂ ਹਨ।
ਨਿਊਯਾਰਕ, 15 ਅਪਰੈਲ
ਇਥੇ ਕੁਈਨਜ਼ ਵਿੱਚ ਤਿੰਨ ਸਿੱਖਾਂ 'ਤੇ ਹਮਲਿਆਂ ਵਿੱਚ ਕਥਿਤ ਸ਼ਮੂਲੀਅਤ ਲਈ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਇਨ੍ਹਾਂ ਹਮਲਿਆਂ ਕਾਰਨ ਨਫ਼ਰਤੀ ਅਪਰਾਧ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਬ੍ਰਾਊਨਸਵਿਲੇ ਦੇ ਵਰਨਨ ਡਗਲਸ ਨੂੰ ਬਰੁਕਲਿਨ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਉਸ 'ਤੇ ਲੁੱਟ, ਹਮਲੇ ਅਤੇ ਨਫ਼ਰਤ ਦੇ ਅਪਰਾਧਾਂ ਦੇ ਕਈ ਦੋਸ਼ ਲਗਾਏ ਗਏ ਹਨ।
ਇਸਲਾਮਾਬਾਦ, 15 ਅਪਰੈਲ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਪ੍ਰਧਾਨ ਮੰਤਰੀ ਸਰਦਾਰ ਅਬਦੁਲ ਕਯੂਮ ਨਿਆਜ਼ੀ ਨੇ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਵਿੱਚ ਆਪਣੇ ਵਿਰੁੱਧ ਬਗਾਵਤ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਪੀਟੀਆਈ ਦੇ ਮੁਖੀ ਇਮਰਾਨ ਖਾਨ ਵੱਲੋਂ ਚੁਣੇ ਗਏ ਨਿਆਜ਼ੀ ਨੇ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ।
ਕੀਵ, 15 ਅਪਰੈਲ
ਕਾਲੇ ਸਾਗਰ ਵਿੱਚ ਤਾਇਨਾਤ ਰੂਸੀ ਜੰਗੀ ਬੇੜਾ ਮੋਸਕਵਾ, ਜੋ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਸੀ, ਡੁੱਬ ਗਿਆ। ਯੂਕਰੇਨ ਨੇ ਕਿਹਾ ਹੈ ਕਿ ਉਸ ਦੀ ਫੌਜ ਨੇ ਜੰਗੀ ਬੇੜੇ 'ਤੇ ਮਿਜ਼ਾਈਲ ਹਮਲੇ ਕੀਤੇ ਸਨ, ਜਦਕਿ ਰੂਸ ਨੇ ਦਾਅਵਾ ਕੀਤਾ ਹੈ ਕਿ ਮੋਸਕਵਾ ਅੱਗ ਨਾਲ ਨੁਕਸਾਨਿਆ ਗਿਆ ਸੀ ਅਤੇ ਇਸ 'ਤੇ ਕੋਈ ਮਿਜ਼ਾਈਲ ਹਮਲਾ ਨਹੀਂ ਹੋਇਆ ਸੀ।
ਵਾਸ਼ਿੰਗਟਨ, 15 ਅਪਰੈਲ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਹਾਵੀਰ ਜਯੰਤੀ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। ਪ੍ਰਥਮ ਮਹਿਲਾ ਜਿਲ ਬਾਇਡਨ ਅਤੇ ਖੁਦ ਰਾਸ਼ਟਰਪਤੀ ਨੇ ਟਵਿੱਟਰ 'ਤੇ ਜਾਰੀ ਕੀਤੇ ਵਧਾਈ ਸੰਦੇਸ਼ 'ਚ ਉਨ੍ਹਾਂ ਕਿਹਾ, 'ਇਹ ਸ਼ਾਂਤੀ, ਖੁਸ਼ੀ ਅਤੇ ਸਾਰਿਆਂ ਦੀ ਸਫਲਤਾ ਲਈ ਯਤਨਸ਼ੀਲ ਹੋਣ ਦਾ ਦਿਨ ਹੈ।' ਬਾਇਡਨ ਨੇ ਲਿਖਿਆ,'ਅਸੀਂ ਸਾਰੇ ਮਹਾਵੀਰ ਸਵਾਮੀ ਦੀਆਂ ਕਦਰਾਂ-ਕੀਮਤਾਂ ਦਾ ਪਾਲਣ ਕਰਦੇ ਹਾਂ।'
ਇਸਲਾਮਾਬਾਦ, 14 ਅਪਰੈਲ
ਪਾਕਿਸਤਾਨੀ ਫ਼ੌਜ ਨੇ ਅੱਜ ਕਿਹਾ ਕਿ ਉਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਗੈਰ-ਸਿਆਸੀ ਰਹੇਗੀ। ਇਸ ਦੇ ਨਾਲ ਹੀ ਫ਼ੌਜ ਨੇ ਕਿਹਾ ਕਿ ਉਸ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਸੇਵਾਕਾਲ ਵਿੱਚ ਵਾਧੇ ਦੀ ਨਾ ਤਾਂ ਮੰਗ ਕੀਤੀ ਗਈ ਹੈ ਅਤੇ ਨਾ ਹੀ ਉਹ ਇਹ ਮਨਜ਼ੂਰ ਕਰਨਗੇ।