ਕਰਾਚੀ: ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਦਾਦੂ ਜ਼ਿਲ੍ਹੇ ਦੇ ਇਕ ਪਿੰਡ 'ਚ ਅੱਗ ਲੱਗਣ ਦੀ ਘਟਨਾ 'ਚ ਘੱਟੋ-ਘੱਟ ਨੌਂ ਬੱਚਿਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਅੱਗ ਲੱਗਣ ਕਾਰਨ ਘਰ ਸੁਆਹ ਹੋ ਗਿਆ ਅਤੇ ਪਸ਼ੂ ਵੀ ਜਿਊਂਦੇ ਸੜ ਗਏ। ਚਸ਼ਮਦੀਦਾਂ ਮੁਤਾਬਕ, ਇਹ ਘਟਨਾ ਫੈਜ਼ ਮੁਹੰਮਦ ਦਰਿਆਨੀ ਚੰਦੀਓ ਪਿੰਡ ਵਿੱਚ ਬੀਤੇ ਦਿਨੀਂ ਰਾਤ 9 ਵਜੇ ਇਕ ਝੋਪੜੀ ਦੀ ਰਸੋਈ ਵਿੱਚ ਅੱਗ ਲੱਗਣ ਕਾਰਨ ਵਾਪਰੀ। -ਪੀਟੀਆਈ