News >> World >> The Tribune
ਵਾਸ਼ਿੰਗਟਨ, 26 ਅਪਰੈਲ
ਵਿਦੇਸ਼ੀ ਭਾਰਤੀਆਂ ਦੀ ਪ੍ਰਮੁੱਖ ਸੰਸਥਾ ਐੱਫਆਈਆਈਡੀਐੱਸ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਪਰਵਾਸੀ ਭਾਰਤੀਆਂ (ਐੱਨਆਰਆਈ) ਅਤੇ ਭਾਰਤ ਦੇ ਵਿਦੇਸ਼ੀ ਨਾਗਰਿਕਾਂ (ਓਸੀਆਈ) ਕਾਰਡਧਾਰਕਾਂ ਨੂੰ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਨਿਵੇਸ਼ ਕਰਨ ਦੀ ਇਜਾਜ਼ਤ ਦੇਣ ਲਈ ਕਿਹਾ ਹੈ। ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (ਐੱਫਆਈਆਈਡੀਐੱਸ) ਯੂਐਸ ਨੇ ਕਿਹਾ ਕਿ ਇਸ ਨਿਵੇਸ਼ ਨਾਲ ਭਾਰਤੀ ਅਰਥਚਾਰੇ ਨੂੰ ਹੋਰ ਹੁਲਾਰਾ ਮਿਲੇਗਾ।
ਲੁਸਾਨੇ, 25 ਅਪਰੈਲ
ਯੂਕਰੇਨ 'ਤੇ ਸੈਨਿਕ ਹਮਲੇ ਕਾਰਨ ਰੂਸ ਤੋਂ ਅਗਲੇ ਸੈਸ਼ਨ ਵਿੱਚ ਫਿਗਰ ਸਕੇਟਿੰਗ ਗ੍ਰਾਂ ਪ੍ਰੀ ਟੂਰਨਾਮੈਂਟ ਦੀ ਮੇਜ਼ਬਾਨੀ ਖੋਹ ਲਈ ਗਈ ਹੈ। ਕੌਮਾਂਤਰੀ ਸਕੇਟਿੰਗ ਯੂਨੀਅਨ (ਆਈਐੱਸਯੂੁ) ਨੇ ਸੋਮਵਾਰ ਨੂੰ ਦੱਸਿਆ ਕਿ 25 ਤੋਂ 27 ਨਵੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਲਈ ਦੂਜਾ ਮੇਜ਼ਬਾਨ ਚੁਣਿਆ ਜਾਵੇਗਾ। ਪਿਛਲੀ ਵਾਰ ਰੋਸਟੇਲੇਕਾਮ ਕੱਪ ਸੋਚੀ ਵਿੱਚ ਹੋਇਆ ਸੀ। -ੲੇਪੀ
ਸਕੇਟਿੰਗ ਦੀ ਸੰਕੇਤਕ ਤਸਵੀਰ।
ਕਾਬੁਲ, 25 ਅਪਰੈਲ
ਪਾਕਿਸਤਾਨ ਤੇ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੇ ਸਰਹੱਦ ਤੋਂ ਇਲਾਵਾ ਹੋਰ ਕਈ ਵਿਵਾਦ ਹਨ। ਪਾਕਿਸਤਾਨੀ ਫੌਜ ਨੇ ਅਫਗਾਨਿਸਤਾਨ ਵਿਚ ਮੌਜੂਦ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਦੇ ਕਈ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਹਨ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਇਸ ਦਾ ਜਵਾਬ ਦੇਣ ਦੀ ਧਮਕੀ ਦਿੱਤੀ ਹੈ
ਕੀਵ, 25 ਅਪਰੈਲ
ਰੂਸ ਨੇ ਅੱਜ ਯੂਕਰੇਨ ਦੇ ਲਵੀਵ ਰੇਲਵੇ ਸਟੇਸ਼ਨ 'ਤੇ ਹਮਲਾ ਕਰ ਦਿੱਤਾ। ਉਥੇ ਮਿਜ਼ਾਇਲਾਂ ਨਾਲ ਕੀਤੇ ਹਮਲੇ ਤੋਂ ਬਾਅਦ ਵੱਡਾ ਧਮਾਕਾ ਹੋਇਆ।
ਨਿਊਯਾਰਕ, 25 ਅਪਰੈਲ
ਨਿਊ ਜਰਸੀ ਵਿਚ ਭਾਰਤੀ ਹਾਈ ਸਕੂਲ ਦੇ 18 ਸਾਲਾ ਵਿਦਿਆਰਥੀ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਹ ਨੇੜੇ ਖੇਡ ਰਹੇ ਬੱਚਿਆਂ ਲਈ ਫੁਟਬਾਲ ਦੀ ਬਾਲ ਨੂੰ ਪਾਣੀ ਵਿਚੋਂ ਕੱਢਣ ਲਈ ਗਿਆ ਸੀ ਪਰ ਅਚਾਨਕ ਪਾਣੀ ਦੇ ਹੇਠਾਂ ਜਾਣ ਕਾਰਨ ਉਹ ਡੁੱਬ ਗਿਆ। ਉਸ ਦੀ ਪਛਾਣ ਕਲਿੰਟਨ ਜੀ ਅਜੀਤ ਵਜੋਂ ਹੋਈ ਹੈ ਜੋ ਕੇਰਲਾ ਦਾ ਰਹਿਣ ਵਾਲਾ ਸੀ।
ਮਾਸਕੋ, 25 ਅਪਰੈਲ
ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੂਸ ਦੇ ਤੇਲ ਡਿੱਪੂ ਵਿਚ ਅੱਜ ਭਿਆਨਕ ਅੱਗ ਲੱਗ ਗਈ ਹੈ। ਇਸ ਨਾਲ ਵੱਡੇ ਪੱਧਰ 'ਤੇ ਨੁਕਸਾਨ ਹੋਣ ਦਾ ਖਦਸ਼ਾ ਹੈ।
ਕਾਠਮੰਡੂ, 25 ਅਪਰੈਲ
ਇਥੋਂ ਦੇ ਢਾਡਿੰਗ ਜ਼ਿਲ੍ਹੇ ਵਿਚ ਬੱਸ ਦੀ ਕਾਰ ਨਾਲ ਸਿੱਧੀ ਟੱਕਰ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚੋਂ ਚਾਰ ਭਾਰਤੀ ਸਨ। ਪੁਲੀਸ ਅਨੁਸਾਰ ਇਹ ਸਾਰੇ ਜਣੇ ਸੈਲਾਨੀ ਕੇਂਦਰ ਦਾ ਦੌਰਾ ਕਰ ਕੇ ਪਰਤ ਰਹੇ ਸਨ ਕਿ ਹਾਦਸਾ ਵਾਪਰ ਗਿਆ। ਮਰਨ ਵਾਲੇ ਕਾਰ ਵਿਚ ਸਵਾਰ ਸਨ ਜਿਸ ਨੂੰ ਨੇਪਾਲੀ ਡਰਾਈਵਰ ਚਲਾ ਰਿਹਾ ਸੀ,ਉਹ ਵੀ ਹਾਦਸੇ ਵਿਚ ਮਾਰਿਆ ਗਿਆ।
ਵਾਸ਼ਿੰਗਟਨ, 23 ਅਪਰੈਲ
ਅਮਰੀਕੀ ਰੱਖਿਆ ਸੰਸਥਾ ਪੈਂਟਾਗਨ ਨੇ ਕਿਹਾ ਕਿ ਵਾਸ਼ਿੰਗਟਨ ਰੱਖਿਆ ਲੋੜਾਂ ਲਈ ਭਾਰਤ ਦੀ ਰੂਸ 'ਤੇ ਨਿਰਭਰਤਾ ਤੋਂ ਨਿਰਾਸ਼ ਹੈ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, 'ਅਸੀਂ ਭਾਰਤ ਸਮੇਤ ਹੋਰ ਦੇਸ਼ਾਂ ਬਾਰੇ ਬਹੁਤ ਸਪੱਸ਼ਟ ਹਾਂ। ਅਸੀਂ ਨਹੀਂ ਚਾਹੁੰਦੇ ਕਿ ਇਹ ਦੇਸ਼ ਰੱਖਿਆ ਲੋੜਾਂ ਲਈ ਰੂਸ 'ਤੇ ਨਿਰਭਰ ਰਹਿਣ। ਅਸੀਂ ਇਸ ਦਾ ਦਿਲੋਂ ਵਿਰੋਧ ਕਰਦੇ ਹਾਂ।'
ਕਾਬੁਲ, 22 ਅਪਰੈਲ
ਇਥੇ ਬੰਬ ਧਮਾਕਾ ਹੋਣ ਕਾਰਨ ਕਈ ਜਣੇ ਜ਼ਖ਼ਮੀ ਹੋ ਗਏ।
ਇਸਲਾਮਾਬਾਦ, 22 ਅਪਰੈਲ
ਬਲੋਚਿਸਤਾਨ ਸੂਬੇ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਫ਼ੌਜ ਦਾ ਇੱਕ ਅਫਸਰ ਮਾਰਿਆ ਗਿਆ, ਜਦੋਂਕਿ ਇੱਕ ਜ਼ਖ਼ਮੀ ਹੋ ਗਿਆ। ਪਾਕਿਸਤਾਨ ਫ਼ੌਜ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਅਤਿਵਾਦੀਆਂ ਨੇ ਆਵਾਰਨ ਨੇੜੇ ਕਾਹਨ ਖੇਤਰ ਵਿੱਚ ਸੁਰੱਖਿਆ ਬਲਾਂ ਦੀ ਚੌਕੀ 'ਤੇ ਗੋਲੀਬਾਰੀ ਕੀਤੀ। ਮੁਕਾਬਲੇ ਦੌਰਾਨ ਮੇਜਰ ਸ਼ਾਹਿਦ ਬਸ਼ੀਰ ਦੀ ਜਾਨ ਚਲੀ ਗਈ, ਜਦੋਂਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ।