News >> Economy >> The Tribune
ਨਵੀਂ ਦਿੱਲੀ, 19 ਮਾਰਚ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਮਹਿੰਗਾਈ ਹੋਰ ਵਧੇਗੀ ਅਤੇ ਸਰਕਾਰ ਨੂੰ ਦੇਸ਼ ਦੇ ਲੋਕਾਂ ਨੂੰ ਇਸ ਦੀ ਮਾਰ ਤੋਂ ਬਚਾਉਣ ਲਈ ਹੁਣੇ ਤੋਂ ਕਦਮ ਚੁੱਕੇ।
ਨਵੀਂ ਦਿੱਲੀ, 17 ਮਾਰਚ
ਆਮਦਨ ਕਰ ਵਿਭਾਗ ਨੇ ਚਾਲੂੁ ਵਿੱਤੀ ਵਰ੍ਹੇ ਦੌਰਾਨ ਰਿਕਾਰਡ ਟੈਕਸ ਇਕੱਠਾ ਹੋਣ ਦਾ ਦਾਅਵਾ ਕੀਤਾ ਹੈ। ਸੀਬੀਡੀਟੀ ਚੇਅਰਮੈਨ ਜੇ.ਬੀ. ਮੋਹਾਪਾਤਰਾ ਨੇ ਅੱਜ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਵਿੱਚ ਟੈਕਸ ਉਗਰਾਹੀ ਵਿੱਚ 48 ਫ਼ੀਸਦੀ ਤੋਂ ਵੱਧ ਵਾਧਾ ਹੋਇਆ ਹੈ ਜਦਕਿ ਅਗਾਊਂ ਟੈਕਸ ਅਦਾਇਗੀ ਵਿੱਚ 41 ਫ਼ੀਸਦੀ ਵਾਧਾ ਹੋਇਆ ਹੈ। -ਪੀਟੀਆਈ
ਨਵੀਂ ਦਿੱਲੀ, 17 ਮਾਰਚ
ਮੂਡੀਜ਼ ਨੇ ਅੱਜ ਚਾਲੂ ਸਾਲ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਪਹਿਲਾਂ ਦੇ 9.5 ਫੀਸਦੀ ਤੋਂ ਘਟਾ ਕੇ 9.1 ਫੀਸਦੀ ਕਰ ਦਿੱਤਾ ਹੈ। ਮੂਡੀਜ਼ ਨੇ ਕਿਹਾ ਕਿ ਮਹਿੰਗੇ ਈਂਧਨ ਅਤੇ ਖਾਦ ਦਰਾਮਦ ਬਿੱਲ ਵਧਣ ਕਾਰਨ ਸਰਕਾਰ ਦਾ ਪੂੰਜੀਗਤ ਖਰਚ ਵੱਧ ਸਕਦਾ ਹੈ। ਰੇਟਿੰਗ ਏਜੰਸੀ ਨੇ ਆਪਣੇ ਕੌਮਾਂਤਰੀ ਹਾਲਾਤ ਤੋਂ ਅੰਦਾਜ਼ਾ ਲਗਾਇਆ ਹੈ ਕਿ ਸਾਲ 2023 ਵਿੱਚ ਭਾਰਤ ਦੀ ਵਿਕਾਸ ਦਰ 5.4 ਫੀਸਦੀ ਰਹਿ ਸਕਦੀ ਹੈ।
ਨਵੀਂ ਦਿੱਲੀ, 12 ਮਾਰਚ
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਅੱਜ ਵਿੱਤੀ ਸਾਲ 2021-22 ਲਈ ਪ੍ਰਾਵੀਡੈਂਟ ਫੰਡ (ਈਪੀਐੱਫ) ਜਮ੍ਹਾ 'ਤੇ ਵਿਆਜ ਦਰ ਨੂੰ ਘਟਾ ਕੇ 8.1 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। 2020-21 ਵਿੱਚ ਇਹ ਦਰ 8.5 ਪ੍ਰਤੀਸ਼ਤ ਸੀ। ਇਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਘੱਟ ਵਿਆਜ ਦਰ ਹੈ। ਇਸ ਤੋਂ ਪਹਿਲਾਂ ਈਪੀਐੱਫ 'ਤੇ ਵਿਆਜ ਦਰ 1977-78 'ਚ ਸਭ ਤੋਂ ਘੱਟ 8 ਫੀਸਦੀ ਸੀ। ਦੇਸ਼ ਵਿੱਚ ਈਪੀਐੱਫਓ ਦੇ ਕਰੀਬ ਪੰਜ ਕਰੋੜ ਮੈਂਬਰ ਹਨ।
ਨਵੀਂ ਦਿੱਲੀ, 9 ਮਾਰਚ
ਮਾਰਕੀਟ ਰੈਗੂਲੇਟਰ ਸੇਬੀ ਨੇ ਜੀਵਨ ਬੀਮਾ ਨਿਗਮ (ਐੱਲਆਈਸੀ) ਦੇ ਆਈਪੀਓ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸਰਕਾਰ ਨੂੰ ਚਾਲੂ ਵਿੱਤੀ ਸਾਲ ਲਈ ਆਪਣੇ ਨਿਵੇਸ਼ ਟੀਚੇ ਨੂੰ ਪੂਰਾ ਕਰਨ ਲਈ 63,000 ਕਰੋੜ ਰੁਪਏ ਜੁਟਾਉਣ ਵਿੱਚ ਮਦਦ ਮਿਲੇਗੀ। ਸੂਤਰਾਂ ਨੇ ਕਿਹਾ ਕਿ ਸੇਬੀ ਨੇ 13 ਫਰਵਰੀ ਨੂੰ ਐੱਲਆਈਸੀ ਵੱਲੋਂ ਦਾਇਰ ਦਸਤਾਵੇਜ਼ਾਂ ਦੇ ਡਰਾਫਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਮਿਲ ਗਈ ਹੈ।
ਪੇਈਚਿੰਗ, 2 ਮਾਰਚ
ਅਮਰੀਕਾ ਸਮੇਤ ਵੱਡੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਰਣਨੀਤਕ ਭੰਡਾਰਾਂ ਤੋਂ ਤੇਲ ਛੱਡਣ ਦੀਆਂ ਵਚਨਬੱਧਤਾ ਵੀ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਪ੍ਰੇਸ਼ਾਨ ਬਾਜ਼ਾਰ ਨੂੰ ਹੌਸਲਾ ਦੇਣ ਵਿੱਚ ਅਸਫਲ ਰਹੀ ਅਤੇ ਅੱਜ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ 5 ਡਾਲਰ ਪ੍ਰਤੀ ਬੈਰਲ ਤੱਕ ਵੱਧ ਗਈਆਂ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 5.43 ਡਾਲਰ ਵਧ ਕੇ 110.40 ਡਾਲਰ ਹੋ ਗਈਆਂ।
ਨਵੀਂ ਦਿੱਲੀ, 2 ਮਾਰਚ
ਭਾਰਤਪੇਅ ਨੇ ਆਪਣੇ ਸਹਿ-ਸੰਸਥਾਪਕ ਤੇ ਐੱਮਡੀ ਅਸ਼ਨੀਰ ਗਰੋਵਰ ਨੂੰ ਕੰਪਨੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਕੰਪਨੀ ਦੇ ਬੋਰਡ ਦੀ ਬੈਠਕ ਤੋਂ ਬਾਅਦ ਦੋਸ਼ ਲਗਾਇਆ ਕਿ ਗਰੋਵਰ ਦੇ ਪਰਿਵਾਰ ਤੇ ਉਸ ਦੇ ਸਬੰਧੀਆਂ ਨੇ ਕੰਪਨੀ ਦੇ ਖ਼ਜ਼ਾਨੇ ਨੂੰ ਚੂਨਾ ਲਗਾਇਆ।
ਨਵੀਂ ਦਿੱਲੀ, 1 ਮਾਰਚ
ਫਿਨਟੈੱਕ ਫਰਮ ਭਾਰਤਪੇਅ ਦੇ ਪ੍ਰਬੰਧ ਨਿਰਦੇਸ਼ਕ ਅਸ਼ਨੀਰ ਗਰੋਵਰ ਨੇ ਆਗਾਮੀ ਬੋਰਡ ਮੀਟਿੰਗ ਦਾ ਏਜੰਡਾ ਮਿਲਣ ਤੋਂ ਤੁਰੰਤ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬੋਰਡ ਦੀ ਮੀਟਿੰਗ ਦੇ ਏਜੰਡੇ ਵਿੱਚ ਸਲਾਹਕਾਰ ਫਰਮ ਪੀਡਬਲਿਊਸੀ ਦੀ ਰਿਪੋਰਟ ਦੇ ਆਧਾਰ 'ਤੇ ਉਸ ਵਿਰੁੱਧ ਕਾਰਵਾਈ ਕਰਨ ਬਾਰੇ ਵਿਚਾਰ ਕਰਨਾ ਸ਼ਾਮਲ ਹੈ।
ਚੰਡੀਗੜ੍ਹ: ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਵੇਰਕਾ ਮੁਤਾਬਕ 2 ਤੋਂ 2.06 ਰੁਪਏ ਪ੍ਰਤੀ ਲਿਟਰ ਕੀਮਤ ਵਧਾਈ ਗਈ ਹੈ। ਜਦਕਿ 1.5 ਲਿਟਰ ਦੁੱਧ ਦੇ ਪੈਕ ਦੀਆਂ ਕੀਮਤਾਂ ਵਿਚ 2.75 ਤੋਂ ਲੈ ਕੇ 2.84 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਇਹ ਕੀਮਤਾਂ ਭਲਕ ਤੋਂ ਲਾਗੂ ਹੋ ਜਾਣਗੀਆਂ। ਅਮੂਲ ਨੇ ਵੀ ਦੋ ਰੁਪਏ ਦਾ ਵਾਧਾ ਕੀਤਾ ਹੈ। -ਪੀਟੀਆਈ
ਮੁੰਬਈ, 24 ਫਰਵਰੀ
ਰੂਸ ਵੱਲੋਂ ਯੂਕਰੇਨ ਵਿੱਚ ਫੌਜੀ ਕਾਰਵਾਈ ਸ਼ੁਰੂ ਕਰਨ ਬਾਅਦ ਕੌਮਾਂਤਰੀ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਬਿਕਵਾਲੀ ਦਾ ਘਰੇਲੂ ਬਾਜ਼ਾਰਾਂ ਉੱਤੇ ਅਸਰ ਪੈਣ ਕਾਰਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2702.15 ਅੰਕ ਡਿੱਗ ਕੇ 54,529.91 'ਤੇ ਅਤੇ ਐੱਨਐੱਸਈ ਨਿਫਟੀ 815.30 ਅੰਕ ਡਿੱਗ ਕੇ 16,247.95 'ਤੇ ਬੰਦ ਹੋਏ।
ਪੇਈਚਿੰਗ, 24 ਫਰਵਰੀ
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ ਰੂਸੀ ਫੌਜੀ ਕਾਰਵਾਈ ਸ਼ੁਰੂ ਕਰਨ ਬਾਅਦ ਅੱਜ ਕੱਚੇ ਤੇਲ ਦੀਆਂ ਕੀਮਤਾਂ 6 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋ ਗਿਆ ਤੇ ਇਹ 100 ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋ ਗਿਆ।
ਨਵੀਂ ਦਿੱਲੀ, 20 ਫਰਵਰੀ
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) 15,000 ਰੁਪਏ ਤੋਂ ਵੱਧ ਬੇਸਿਕ ਤਨਖਾਹ ਵਾਲੇ ਅਤੇ ਕਰਮਚਾਰੀ ਪੈਨਸ਼ਨ ਯੋਜਨਾ-1995 (ਈਪੀਐੱਸ-95) ਦੇ ਅਧੀਨ ਲਾਜ਼ਮੀ ਤੌਰ 'ਤੇ ਸ਼ਾਮਲ ਨਾ ਹੋਣ ਵਾਲੇ ਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਨਵੀਂ ਪੈਨਸ਼ਨ ਯੋਜਨਾ ਲਿਆਉਣ 'ਤੇ ਵਿਚਾਰ ਕਰ ਰਿਹਾ ਹੈ। ਸੂਤਰ ਅਨੁਸਾਰ ਇਸ ਨਵੇਂ ਪੈਨਸ਼ਨ ਪ੍ਰਸਤਾਵ ਉਪਰ 11 ਅਤੇ 12 ਮਾਰਚ ਨੂੰ ਗੁਹਾਟੀ ਵਿੱਚ ਈਪੀਐੱਫਓ ਦੀ ਸੈਂਟਰਲ ਬੋਰਡ ਆਫ ਟਰੱਸਟੀਜ਼ ਦੀ ਬੈਠਕ ਵਿੱਚ ਵਿਚਾਰ ਕੀਤਾ ਜਾ ਸਕਦਾ ਹੈ।