ਸੰਯੁਕਤ ਰਾਸ਼ਟਰ, 20 ਮਈ
ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐੱਨਐੱਸਸੀ) 'ਚ ਜੰਮੂ-ਕਸ਼ਮੀਰ ਬਾਰੇ ਬੇਲੋੜੀ ਟਿੱਪਣੀ' ਕਰਨ 'ਤੇ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਟਿੱਪਣੀ ਰਟੀ-ਰਟਾਈ ਪ੍ਰਤੀਕਿਰਿਆ ਹੈ, ਜਿਸ ਦਾ ਉਦੇਸ਼ ਨਵੀਂ ਦਿੱਲੀ ਵਿਰੁੱਧ ਝੂਠਾ ਅਤੇ ਦੁਰਭਾਵਨਾ ਵਾਲਾ ਪ੍ਰਚਾਰ ਕਰਨਾ ਹੈ।