ਬਨਾਸਕਾਂਠਾ (ਗੁਜਰਾਤ), 19 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਸਾਲਾਨਾ 8.5 ਲੱਖ ਕਰੋੜ ਰੁਪਏ ਦਾ ਦੁੱਧ ਪੈਦਾ ਕਰਦਾ ਹੈ, ਜੋ ਕਣਕ ਅਤੇ ਚੌਲਾਂ ਦੇ ਉਤਪਾਦਨ ਤੋਂ ਵੱਧ ਹੈ ਅਤੇ ਡੇਅਰੀ ਖੇਤਰ ਵਿੱਚ ਛੋਟੇ ਕਿਸਾਨ ਸਭ ਤੋਂ ਵੱਡੇ ਲਾਭਪਾਤਰੀ ਹਨ। ਉਨ੍ਹਾਂ ਇਹ ਗੱਲ ਅੱਜ ਬਨਾਸਕਾਂਠਾ ਜ਼ਿਲ੍ਹੇ ਦੇ ਦੇਵਦਰ ਵਿਖੇ ਬਨਾਸ ਡੇਅਰੀ ਦੇ ਨਵੇਂ ਡੇਅਰੀ ਕੰਪਲੈਕਸ ਅਤੇ ਆਲੂ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਜਨਤਕ ਇਕੱਠ ਵਿੱਚ ਕਹੀ।