News >> Sport >> The Tribune
ਵਾਸ਼ਿੰਗਟਨ, 11 ਜੂਨ
ਅਮਰੀਕਾ 'ਚ ਮਹਿੰਗਾਈ ਦਰ ਮਈ 'ਚ 8.6 ਫੀਸਦੀ ਨਾਲ ਚਾਰ ਦਹਾਕਿਆਂ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ। ਗੈਸ, ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਅਮਰੀਕਾ ਵਿੱਚ ਮਹਿੰਗਾਈ ਕਾਫੀ ਵੱਧ ਗਈ ਹੈ। ਯੂਐੱਸ ਡਿਪਾਰਟਮੈਂਟ ਆਫ਼ ਲੇਬਰ ਵੱਲੋਂ ਨੂੰ ਜਾਰੀ ਅੰਕੜਿਆਂ ਅਨੁਸਾਰ ਸਾਲ ਪਹਿਲਾਂ ਦੇ ਮੁਕਾਬਲੇ ਮਈ 2022 ਵਿੱਚ ਮਹਿੰਗਾਈ ਦਰ ਵਿੱਚ 8.6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਸਿੰਗਾਪੁਰ, 11 ਜੂਨ
ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਜੇਮਸ ਆਸਟਿਨ ਨੇ ਅੱਜ ਕਿਹਾ ਕਿ ਭਾਰਤ ਨਾਲ ਲੱਗਦੀਆਂ ਸਰਹੱਦਾਂ 'ਤੇ ਚੀਨ ਲਗਾਤਾਰ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਦੋਸਤਾਂ ਨਾਲ ਖੜ੍ਹਾ ਹੈ। ਉਨ੍ਹਾਂ ਇਥੇ ਸਮਾਗਮ ਵਿੱਚ ਕਿਹਾ ਕਿ ਚੀਨ ਦੱਖਣੀ ਚੀਨ ਸਾਗਰ ਵਿੱਚ ਆਪਣੇ ਖੇਤਰੀ ਦਾਅਵਿਆਂ ਲਈ ਹਮਲਾਵਰ ਰੁਖ਼ ਅਪਣਾ ਰਿਹਾ ਹੈ ਤੇ ਆਪਣੀਆਂ ਨਾਜਾਇਜ਼ ਸਮੁੰਦਰੀ ਯੋਜਨਾਵਾਂ ਨੂੰ ਅੱਗੇ ਵਧਾ ਰਿਹਾ ਹੈ।
ਟੋਰਾਂਟੋ, 11 ਜੂਨ
ਕੈਨੇਡਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਨ ਵਾਲਾ ਹੈ, ਜਿਥੇ ਹਰ ਸਿਗਰਟ ਉੱਤੇ ਸਿਹਤ ਸਬੰਧੀ ਚੇਤਾਵਨੀ ਲਿਖਣਾ ਲਾਜ਼ਮੀ ਹੋਵੇਗਾ। ਇਸ ਤੋਂ ਪਹਿਲਾਂ ਦੇਸ਼ ਵਿਚ ਤੰਬਾਕੂ ਉਤਪਾਦਾਂ ਦੀ ਪੈਕਿੰਗ 'ਤੇ ਚੇਤਾਵਨੀ ਵਜੋਂ ਗ੍ਰਾਫਿਕ ਤਸਵੀਰ ਲਗਾਉਣ ਦੀ ਨੀਤੀ ਲਾਗੂ ਕੀਤੀ ਗਈ ਸੀ। ਦੋ ਦਹਾਕੇ ਪਹਿਲਾਂ ਸ਼ੁਰੂ ਹੋਈ ਇਸ ਨੀਤੀ ਨੂੰ ਦੁਨੀਆ ਭਰ ਵਿੱਚ ਅਪਣਾਇਆ ਗਿਆ ਹੈ।
ਬਰਲਿਨ: ਦੱਖਣ-ਪੱਛਮੀ ਜਰਮਨੀ ਦੇ ਐਲੀਮੈਂਟਰੀ ਸਕੂਲ ਵਿੱਚ ਅੱਜ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਕੇ 61 ਸਾਲਾ ਔਰਤ ਅਤੇ ਸੱਤ ਸਾਲਾ ਬੱਚੀ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਗਰੋਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। -ਏਪੀ
ਲਾਸ ਏਂਜਲਸ, 10 ਜੂਨ
ਪੌਪ ਸਟਾਰ ਬ੍ਰਿਟਨੀ ਸਪੀਅਰਸ ਅਤੇ ਉਸ ਦੇ ਲੰਬੇ ਸਮੇਂ ਦੇ ਪ੍ਰੇਮੀ ਸੈਮ ਅਸਗਰੀ ਨੇ ਵਿਆਹ ਕਰਵਾ ਲਿਆ ਹੈ। ਵੀਰਵਾਰ ਰਾਤ ਨੂੰ ਜੋੜੇ ਦਾ ਵਿਆਹ ਹੋਇਆ। ਅਸਗਰੀ ਦੇ ਪ੍ਰਤੀਨਿਧੀ ਬ੍ਰੈਂਡਨ ਕੋਹੇਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਨਵੀਂ ਦਿੱਲੀ, 5 ਜੂਨ
ਮੁਹੰਮਦ ਪੈਗੰਬਰ ਖ਼ਿਲਾਫ਼ ਟਿੱਪਣੀ ਕਰਨ ਤੋਂ ਨਾਰਾਜ਼ ਕਤਰ ਨੇ ਭਾਰਤੀ ਰਾਜਦੂਤ ਨੂੰ ਤਲਬ ਕੀਤਾ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਰਾਜਦੂਤ ਤੋਂ ਜਵਾਬ ਮੰਗਿਆ ਹੈ। ਇਸ ਦੇ ਜਵਾਬ ਵਿਚ ਭਾਰਤੀ ਰਾਜਦੂਤ ਨੇ ਕਿਹਾ ਕਿ ਟਿੱਪਣੀ ਕਰਨ ਵਾਲੀ ਖ਼ਿਲਾਫ਼ ਸਖਤ ਕਾਰਵਾਈ ਕੀਤੀ ਗਈ ਹੈ ਤੇ ਇਸ ਟਿੱਪਣੀ ਨਾਲ ਭਾਰਤ ਸਰਕਾਰ ਦੇ ਵਿਚਾਰ ਮੇਲ ਨਹੀਂ ਖਾਂਦੇ ਤੇ ਭਾਰਤ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ।
ਢਾਕਾ, 5 ਜੂਨ
ਦੱਖਣੀ-ਪੂਰਬੀ ਬੰਗਲਾਦੇਸ਼ ਵਿੱਚ ਨਿੱਜੀ ਰਸਾਇਣਕ ਕੰਟੇਨਰ ਡਿਪੂ ਵਿੱਚ ਧਮਾਕੇ ਕਾਰਨ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਅਤੇ 500 ਦੇ ਕਰੀਬ ਜ਼ਖਮੀ ਹੋ ਗਏ। ਸ਼ਨਿਚਰਵਾਰ ਰਾਤ ਨੂੰ ਚਟਗਾਂਵ ਦੇ ਸੀਤਾਕੁੰਡਾ ਉਪਜ਼ਿਲਾ ਦੇ ਕਦਮਰਸੂਲ ਖੇਤਰ ਵਿੱਚ ਬੀਐੱਮ ਕੰਟੇਨਰ ਡਿਪੂ ਵਿੱਚ ਅੱਗ ਲੱਗ ਗਈ। ਹੁਣ ਤੱਕ 43 ਲਾਸ਼ਾਂ ਇੱਥੇ ਮੁਰਦਾਘਰ ਵਿੱਚ ਪਹੁੰਚੀਆਂ ਹਨ। ਘਟਨਾ ਵਿੱਚ 500 ਦੇ ਕਰੀਬ ਜ਼ਖਮੀ ਹੋਏ ਹਨ।
ਢਾਕਾ, 5 ਜੂਨ
ਦੱਖਣੀ-ਪੂਰਬੀ ਬੰਗਲਾਦੇਸ਼ ਵਿੱਚ ਨਿੱਜੀ ਰਸਾਇਣਕ ਕੰਟੇਨਰ ਡਿਪੂ ਵਿੱਚ ਧਮਾਕੇ ਕਾਰਨ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 43 ਲੋਕਾਂ ਦੀ ਮੌਤ ਹੋ ਗਈ ਅਤੇ 500 ਦੇ ਕਰੀਬ ਜ਼ਖਮੀ ਹੋ ਗਏ। ਸ਼ਨਿਚਰਵਾਰ ਰਾਤ ਨੂੰ ਚਟਗਾਂਵ ਦੇ ਸੀਤਾਕੁੰਡਾ ਉਪਜ਼ਿਲਾ ਦੇ ਕਦਮਰਸੂਲ ਖੇਤਰ ਵਿੱਚ ਬੀਐੱਮ ਕੰਟੇਨਰ ਡਿਪੂ ਵਿੱਚ ਅੱਗ ਲੱਗ ਗਈ। ਹੁਣ ਤੱਕ 43 ਲਾਸ਼ਾਂ ਇੱਥੇ ਮੁਰਦਾਘਰ ਵਿੱਚ ਪਹੁੰਚੀਆਂ ਹਨ। ਘਟਨਾ ਵਿੱਚ 500 ਦੇ ਕਰੀਬ ਜ਼ਖਮੀ ਹੋਏ ਹਨ।
ਚੈਸਟਰਫੀਲਡ, 4 ਜੂਨ
ਇਥੇ ਇਕ ਪਾਰਟੀ 'ਚ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਜ਼ਖਮੀ ਹੋ ਗਏ। ਚੈਸਟਰਫੀਲਡ ਕਾਊਂਟੀ ਦੀ ਪੁਲੀਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੈਸਟਰ, ਵਰਜੀਨੀਆ ਵਿੱਚ ਰਾਤ 9.38 ਵਜੇ ਦੇ ਕਰੀਬ ਗੋਲੀਬਾਰੀ ਦੀ ਘਟਨਾ ਵਾਪਰੀ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਖਬਰਾਂ ਮੁਤਾਬਕ ਗੋਲੀਬਾਰੀ ਇਕ ਪਾਰਟੀ ਦੌਰਾਨ ਹੋਈ।
ਆਮੇਸ: ਅਮਰੀਕੀ ਸੂਬੇ ਆਇਓਵਾ ਵਿਚ ਇਕ ਵਿਅਕਤੀ ਨੇ ਗੋਲੀ ਮਾਰ ਕੇ ਦੋ ਔਰਤਾਂ ਦੀ ਹੱਤਿਆ ਕਰ ਦਿੱਤੀ ਤੇ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਹ ਘਟਨਾ ਆਮੇਸ ਦੇ ਇਕ ਚਰਚ ਦੇ ਬਾਹਰ ਵਾਪਰੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਉਮਰ ਬਾਰੇ ਅਜੇ ਸਪੱਸ਼ਟ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਹਾਲੇ ਤੱਕ ਮ੍ਰਿਤਕਾਂ ਦੀ ਸ਼ਨਾਖ਼ਤ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਗੋਲੀਬਾਰੀ ਬਾਰੇ ਪੁਲੀਸ ਨੂੰ ਲੋਕਾਂ ਨੇ ਕਈ ਫੋਨ ਕੀਤੇ। -ਏਪੀ
ਅੰਕਾਰਾ: ਤੁਰਕੀ ਦੇ ਵਿਦੇਸ਼ ਮੰਤਰੀ ਮੇਵਲਟ ਚਾਵਸੋਗਲੂ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਪੱਤਰ ਭੇਜ ਕੇ ਤੁਰਕੀ (ਟਰਕੀ) ਨੂੰ ਨਵੇਂ ਨਾਮ 'ਟਰਕੀਯੇਅ' ਵਜੋਂ ਸੱਦਣ ਦੀ ਬੇਨਤੀ ਕੀਤੀ ਹੈ। ਦੇਸ਼ ਦਾ ਨਾਮ ਬਦਲਣ ਦਾ ਮੁੱਖ ਕਾਰਨ ਦੇਸ਼ ਨੂੰ ਨਵੇਂ ਸਿਰੇ ਤੋਂ ਪੇਸ਼ ਕਰਨ ਤੇ ਪੰਛੀ (ਟਰਕੀ) ਦੇ ਨਾਮ ਨਾਲੋਂ ਵੱਖ ਕਰਨ ਵਜੋਂ ਦੱਸਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਬੁੱਧਵਾਰ ਦੇਰ ਰਾਤ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ
ਨਵੀਂ ਦਿੱਲੀ, 2 ਜੂਨ
ਦੇਵਾਸ ਦੇ ਸ਼ੇਅਰਧਾਰਕਾਂ ਨੇ ਕੈਨੇਡਾ ਵਿੱਚ ਭਾਰਤ ਸਰਕਾਰ ਦੀ 5.5 ਕਰੋੜ ਡਾਲਰ ਦੀ ਜਾਇਦਾਦ ਜ਼ਬਤ ਕਰ ਲਈ ਹੈ। ਕੰਪਨੀ ਦੇ ਵਕੀਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇੱਕ ਉਪਗ੍ਰਹਿ ਸੌਦੇ ਨੂੰ ਰੱਦ ਕਰਨ ਖ਼ਿਲਾਫ਼ ਸਾਲਸੀ ਫ਼ੈਸਲੇ ਵਿੱਚ ਜਿੱਤ ਮਿਲੀ ਸੀ। ਕੈਨੇਡਾ ਦੀ ਇੱਕ ਅਦਾਲਤ ਨੇ ਦੇਵਾਸ ਦੇ ਸ਼ੇਅਰਧਾਰਕਾਂ ਨੂੰ ਮਾਂਟਰੀਅਲ ਵਿੱਚ ਇੰਡੀਅਨ ਏਅਰਪੋਰਟ ਅਥਾਰਟੀ (ਏਏਆਈ) ਨਾਲ ਸਬੰਧਿਤ ਜਾਇਦਾਦ ਨੂੰ ਜ਼ਬਤ ਕਰਨ ਦੀ ਇਜਾਜ਼ਤ ਦਿੱਤੀ ਸੀ। -ਪੀਟੀਆਈ
ਇਸਲਾਮਾਬਾਦ, 2 ਜੂਨ
ਦੇਸ਼ ਦੀ ਤਾਕਤਵਰ ਫੌਜ 'ਤੇ ਹਮਲਾ ਕਰਦਿਆਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਸਰਕਾਰ 'ਕਮਜ਼ੋਰ' ਸੀ, ਜਿਸ ਨੂੰ 'ਹਰ ਪਾਸਿਓਂ ਬਲੈਕਮੇਲ' ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੱਤਾ ਦੀ ਵਾਗਡੋਰ ਉਨ੍ਹਾਂ ਦੇ ਹੱਥਾਂ ਵਿੱਚ ਨਹੀਂ ਸੀ ਅਤੇ ਹਰ ਕੋਈ ਜਾਣਦਾ ਸੀ ਕਿ ਉਹ ਕਿਸ ਕੋਲ ਹੈ।
ਓਕਲਾਹੋਮਾ (ਅਮਰੀਕਾ), 2 ਜੂਨ
ਅਮਰੀਕਾ ਦੇ ਓਕਲਾਹੋਮਾ ਦੇ ਟੁਲਸਾ ਵਿੱਚ ਸੇਂਟ ਫਰਾਂਸਿਸ ਹੈਲਥ ਸਿਸਟਮ ਦੇ ਹਸਪਤਾਲ ਦੀ ਇਮਾਰਤ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਦੇ ਉਪ ਮੁਖੀ ਜੋਨਾਥਨ ਬਰੂਕਸ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਹਮਲਾਵਰ ਵੀ ਮਾਰਿਆ ਗਿਆ ਹੈ। ਹਮਲਾਵਰ ਕਿਵੇਂ ਮਾਰਿਆ ਗਿਆ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।