News >> Sport >> The Tribune
ਨਵੀਂ ਦਿੱਲੀ, 18 ਜੂਨ
ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਚਾਰ ਦਿਨ ਵਿੱਚ ਦੂਜੀ ਵਾਰ ਗਰੇਨਾਡਾ ਦੇ ਮੌਜੂਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੂੰ ਪਛਾੜ ਕੇ ਫਿਨਲੈਂਡ ਦੇ ਕੌਰਤਨੇ ਖੇਡਾਂ ਵਿੱਚ ਜੈਵਲਿਨ ਥਰੋਅ ਮੁਕਾਬਲੇ ਵਿੱਚ ਸ਼ਨਿੱਚਰਵਾਰ ਨੂੰ ਸੋਨ ਤਗ਼ਮਾ ਜਿੱਤਿਆ। 24 ਸਾਲ ਦੇ ਨੀਰਜ ਨੇ 86.69 ਮੀਟਰ ਦੇ ਯਤਨ ਨਾਲ ਇਹ ਤਗ਼ਮਾ ਹਾਸਲ ਕੀਤਾ ਹੈ। ਉਸ ਨੇ ਆਪਣੇ ਪਹਿਲੇ ਯਤਨ ਵਿੱਚ ਹੀ ਇਹ ਦੂਰੀ ਹਾਸਲ ਕੀਤੀ ਸੀ, ਜਦਕਿ ਉਸ ਦਾ ਦੂਜਾ ਅਤੇ ਤੀਜਾ ਯਤਨ ਫਾਊਲ ਹੋ ਗਿਆ।
ਐਂਟਵਰਪ, 11 ਜੂਨ
ਗੋਲਕੀਪਰ ਪੀ.ਆਰ.ਸ੍ਰੀਜੇਸ਼ ਵੱਲੋਂ ਬਚਾੲੇ ਪੈਨਲਟੀ ਸਟਰੋਕ ਸਦਕਾ ਭਾਰਤ ਨੇ ਅੱਜ ਇਥੇ ਐੱਫਆਈਐੱਚ ਪ੍ਰੋ-ਹਾਕੀ ਲੀਗ ਦੇ ਪਹਿਲੇ ਮੈਚ ਵਿੱਚ ਓਲੰਪਿਕ ਚੈਂਪੀਅਨ ਬੈਲਜੀਅਮ ਨੂੰ 5-4 ਦੇ ਫਰਕ ਨਾਲ ਸ਼ਿਕਸਤ ਦਿੱਤੀ। ਸ੍ਰੀਜੇਸ਼ ਨੇ ਮੈਚ ਦੌਰਾਨ ਬੈਲਜੀਅਮ ਟੀਮ ਵੱਲੋਂ ਕੀਤੇ ਕਈ ਹਮਲਿਆਂ ਨੂੰ ਵੀ ਨਾਕਾਮ ਕੀਤਾ। -ਏਜੰਸੀ
ਸਰਬਜੀਤ ਸਿੰਘ ਗਿੱਲ
ਫਿਲੌਰ, 9 ਜੂਨ
ਵਿਸ਼ਵ ਪੱਧਰ 'ਤੇ ਪਿੰਡ ਮੁਠੱਡਾ ਕਲਾਂ ਨੂੰ ਕਬੱਡੀ ਦੇ ਨਾਂ ਨਾਲ ਚਮਕਾਉਣ ਵਾਲੇ ਉੱਘੇ ਕਬੱਡੀ ਪ੍ਰਮੋਟਰ ਦਾਰਾ ਮੁਠੱਡਾ ਦਾ ਦੇਹਾਂਤ ਹੋ ਗਿਆ। ਦਾਰਾ ਮੁਠੱਡਾ ਦੇ ਨਾਮ ਨਾਲ ਜਾਣੇ ਜਾਂਦੇ 52 ਸਾਲਾਂ ਰਣਜੀਤ ਸਿੰਘ ਔਜਲਾ ਦੀ ਮੌਤ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਹੋ ਗਈ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਭਰ 'ਚ ਸੋਗ ਹੈ। ਬਹੁਤ ਸਾਰੇ ਕਬੱਡੀ ਪ੍ਰਮੋਟਰਾਂ ਅਤੇ ਪਿੰਡ ਵਾਸੀਆਂ ਨੇ ਸੋਗ ਦਾ ਪ੍ਰਗਟਾਵਾ ਕੀਤਾ।
ਪੈਰਿਸ, 5 ਜੂਨ
ਸਪੇਨ ਦੇ ਰਾਫੇਲ ਨਡਾਲ ਨੇ ਅੱਜ ਨਾਰਵੇ ਦੇ ਕੈਸਪਰ ਰੁਡ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਫਰੈਂਚ ਓਪਨ ਜਿੱਤ ਲਿਆ ਹੈ। ਇਹ ਮੁਕਾਬਲਾ ਇਕਪਾਸੜ ਰਿਹਾ ਤੇ ਨਡਾਲ ਨੇ ਸ਼ੁਰੂ ਤੋਂ ਹੀ ਵਿਰੋਧੀ ਖਿਡਾਰੀ 'ਤੇ ਦਬਾਅ ਬਣਾਈ ਰੱਖਿਆ। ਉਸ ਨੇ ਇਹ ਮੈਚ 6-3, 6-3, 6-0 ਨਾਲ ਜਿੱਤਿਆ। ਇਸ ਖਿਤਾਬ ਨਾਲ ਨਡਾਲ ਦੇ ਪੁਰਸ਼ ਸਿੰਗਲਜ਼ ਗਰੈਂਡ ਸਲੈਮਾਂ ਦੀ ਗਿਣਤੀ 22 ਹੋ ਗਈ ਹੈ।
ਲੁਸਾਨੇ, 5 ਜੂਨ
ਇਥੇ ਭਾਰਤੀ ਪੁਰਸ਼ ਹਾਕੀ ਟੀਮ ਅੱਜ ਮਲੇਸ਼ੀਆ ਅਤੇ ਪੋਲੈਂਡ ਨੂੰ ਹਰਾ ਕੇ ਐਫਆਈਐਚ ਹਾਕੀ 5 ਟੂਰਨਾਮੈਂਟ ਦੇ ਫਾਈਨਲ ਵਿੱਚ ਪੁੱਜ ਗਈ। ਭਾਰਤ ਨੇ ਪਹਿਲੇ ਦਿਨ ਪੋਲੈਂਡ ਨੂੰ 6-2 ਤੇ ਮਲੇਸ਼ੀਆ ਨੂੰ 7-3 ਨਾਲ ਹਰਾਇਆ। ਭਾਰਤੀ ਟੀਮ ਦੇ ਤਿੰਨ ਜਿੱਤਾਂ ਅਤੇ ਇੱਕ ਡਰਾਅ ਨਾਲ 10 ਅੰਕ ਹਨ। ਭਾਰਤ ਨੇ ਬੀਤੇ ਦਿਨੀਂ ਮੇਜ਼ਬਾਨ ਸਵਿਟਜ਼ਰਲੈਂਡ ਨੂੰ 4-3 ਨਾਲ ਹਰਾਇਆ ਸੀ ਅਤੇ ਪਾਕਿਸਤਾਨ ਨਾਲ 2-2 ਨਾਲ ਡਰਾਅ ਖੇਡਿਆ ਸੀ। ਹੁਣ ਭਾਰਤ ਦਾ ਫਾਈਨਲ ਵਿਚ ਪੋਲੈਂਡ ਨਾਲ ਸਾਹਮਣਾ ਹੋਵੇਗਾ।
ਬੁਡਾਪੇਸਟ, 4 ਜੂਨ
ਇਥੇ ਨੇਸ਼ਨ ਲੀਗ ਦੇ ਮੈਚ ਵਿਚ ਹੰਗਰੀ ਨੇ ਇੰਗਲੈਂਡ ਨੂੰ 1-0 ਨਾਲ ਹਰਾ ਦਿੱਤਾ। ਡੋਮੀਨਿਕ ਸੋਬੋਸਜ਼ਲਾਈ ਨੇ ਦੂਜੇ ਹਾਫ ਵਿੱਚ ਪੈਨਲਟੀ ਜ਼ਰੀਏ ਗੋਲ ਦਾਗ ਕੇ 60 ਸਾਲਾਂ ਵਿੱਚ ਗੈਰੇਥ ਸਾਊਥਗੇਟ ਦੀ ਟੀਮ ਵਿਰੁੱਧ ਪਹਿਲੀ ਜਿੱਤ ਦਰਜ ਕੀਤੀ। ਇਸ ਸਾਲ ਦੇ ਅਖੀਰ ਵਿੱਚ ਸ਼ੁਰੂ ਹੋਣ ਵਾਲੇ ਕਤਰ ਵਿਸ਼ਵ ਕੱਪ ਲਈ ਦੀਆਂ ਤਿਆਰੀਆਂ ਲਈ ਇੰਗਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਇਸ ਤੋਂ ਪਹਿਲਾਂ ਮੇਜ਼ਬਾਨ ਟੀਮ ਨੇ ਲਗਾਤਾਰ ਦਬਾਅ ਬਣਾਈ ਰੱਖਿਆ।