News >> Economy >> The Tribune
ਮੁੰਬਈ, 24 ਅਪਰੈਲ
ਓਲਾ ਇਲੈਕਟ੍ਰਿਕ ਨੇ ਆਪਣੇ 1441 ਈ-ਸਕੂਟਰਾਂ ਨੂੰ ਵਾਪਸ ਮੰਗਿਆ ਹੈ। ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸਕੂਟਰ ਵਿਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਕੰਪਨੀ ਇਨ੍ਹਾਂ ਸਕੂਟਰਾਂ ਦੀ ਜਾਂਚ ਕਰੇਗੀ ਤਾਂ ਕਿ ਅਜਿਹੀ ਹੋਰ ਕੋਈ ਘਟਨਾ ਨਾ ਵਾਪਰੇ।
ਬਨਾਸਕਾਂਠਾ (ਗੁਜਰਾਤ), 19 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਸਾਲਾਨਾ 8.5 ਲੱਖ ਕਰੋੜ ਰੁਪਏ ਦਾ ਦੁੱਧ ਪੈਦਾ ਕਰਦਾ ਹੈ, ਜੋ ਕਣਕ ਅਤੇ ਚੌਲਾਂ ਦੇ ਉਤਪਾਦਨ ਤੋਂ ਵੱਧ ਹੈ ਅਤੇ ਡੇਅਰੀ ਖੇਤਰ ਵਿੱਚ ਛੋਟੇ ਕਿਸਾਨ ਸਭ ਤੋਂ ਵੱਡੇ ਲਾਭਪਾਤਰੀ ਹਨ। ਉਨ੍ਹਾਂ ਇਹ ਗੱਲ ਅੱਜ ਬਨਾਸਕਾਂਠਾ ਜ਼ਿਲ੍ਹੇ ਦੇ ਦੇਵਦਰ ਵਿਖੇ ਬਨਾਸ ਡੇਅਰੀ ਦੇ ਨਵੇਂ ਡੇਅਰੀ ਕੰਪਲੈਕਸ ਅਤੇ ਆਲੂ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਜਨਤਕ ਇਕੱਠ ਵਿੱਚ ਕਹੀ।
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੇ ਸਾਰੇ ਵਾਹਨਾਂ ਦੇ ਮਾਡਲਾਂ ਦੀ ਕੀਮਤ 0.9 ਫੀਸਦ ਤੋਂ 1.9 ਫੀਸਦ ਤੱਕ ਵਧਾ ਦਿੱਤੀ ਹੈ। ਕੀਮਤਾਂ ਵਿੱਚ ਵਾਧਾ ਫੌਰੀ ਅਮਲ ਵਿੱਚ ਆ ਗਿਆ ਹੈ। ਕੰਪਨੀ ਇਸ ਵੇਲੇ ਆਲਟੋ ਤੋਂ ਐੱਸ-ਕਰੌਸ ਤੱਕ ਦੀ ਰੇਂਜ ਦੇ ਵਾਹਨ ਵੇਚਦੀ ਹੈ। ਕੰਪਨੀ ਨੇ ਲਾਗਤ ਖਰਚਿਆਂ ਵਿੱਚ ਵਾਧੇ ਕਰਕੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। -ਪੀਟੀਆਈ
ਨਵੀਂ ਦਿੱਲੀ: ਡਿਜਿਟ ਇੰਸ਼ੋਰੈਂਸ ਨੇ ਜਸਲੀਨ ਕੋਹਲੀ (42) ਨੂੰ ਨਵੀਂ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ 20 ਅਪਰੈਲ ਤੋਂ ਸ਼ੁਰੂ ਹੋਵੇਗਾ। ਕੰਪਨੀ ਮੁਤਾਬਕ ਕੋਹਲੀ ਇੰਸ਼ੋਰੈਂਸ ਇੰਡਸਟਰੀ ਵਿੱਚ ਸਭ ਤੋਂ ਛੋਟੀ ਉਮਰ ਦੀ ਸੀਈਓ ਹੋਵੇਗੀ। ਉਹ ਵਿਜੈ ਕੁਮਾਰ ਦੀ ਥਾਂ ਲੈਣਗੇ, ਜੋ ਸਾਲ 2017 ਤੋਂ ਕੰਪਨੀ ਦੀ ਸਥਾਪਨਾ ਤੋਂ ਇਸ ਅਹੁਦੇ 'ਤੇ ਸਨ। ਕੰਪਨੀ ਰਿਲੀਜ਼ ਮੁਤਾਬਕ ਕੁਮਾਰ 19 ਅਪਰੈਲ ਨੂੰ ਸੇਵਾ ਮੁਕਤ ਹੋਣਗੇ। -ਪੀਟੀਆਈ
ਨਵੀਂ ਦਿੱਲੀ, 12 ਅਪਰੈਲ
ਦੇਸ਼ 'ਚ ਪ੍ਰਚੂਨ ਮਹਿੰਗਾਈ ਦਰ ਮਾਰਚ 'ਚ ਵੱਧ ਕੇ 6.95 ਫ਼ੀਸਦ ਹੋ ਗਈ। ਇਹ ਫਰਵਰੀ ਵਿੱਚ 6.07 ਫ਼ੀਸਦ ਸੀ।
ਵਾਸ਼ਿੰਗਟਨ, 8 ਅਪਰੈਲ
ਅਮਰੀਕਾ ਦੇ ਦੋ ਸੰਸਦ ਮੈਂਬਰਾਂ ਨੇ ਦੇਸ਼ ਵਿੱਚ ਐੱਚ-4 ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦਾ ਅਧਿਕਾਰ ਦੇਣ ਲਈ ਪ੍ਰਤੀਨਿਧੀ ਸਭਾ ਵਿੱਚ ਬਿੱਲ ਪੇਸ਼ ਕੀਤਾ ਹੈ। ਬਿੱਲ ਦੇ ਪਾਸ ਹੋਣ ਨਾਲ ਭਾਰਤੀਆਂ ਸਮੇਤ ਹਜ਼ਾਰਾਂ ਵਿਦੇਸ਼ੀਆਂ ਦੇ ਜੀਵਨ ਸਾਥੀਆਂ ਨੂੰ ਫਾਇਦਾ ਹੋਵੇਗਾ ਅਤੇ ਅਮਰੀਕੀ ਕਾਰੋਬਾਰਾਂ ਵਿੱਚ ਕਿਰਤੀਆਂ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
ਮੁੰਬਈ, 8 ਅਪਰੈਲ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵਿੱਤੀ ਸਾਲ 2022-23 ਲਈ ਪ੍ਰਚੂਨ ਮਹਿੰਗਾਈ ਦਰ ਦਾ ਅਨੁਮਾਨ ਵਧਾ ਕੇ 5.7 ਫੀਸਦੀ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਇਹ ਕਦਮ ਕੌਮਾਂਤਰੀ ਤਣਾਅ ਕਾਰਨ ਕੀਮਤਾਂ ਵਿੱਚ ਵਾਧੇ ਕਾਰਨ ਚੁੱਕਿਆ ਹੈ। ਹਾਲਾਂਕਿ ਰਿਜ਼ਰਵ ਬੈਂਕ ਨੂੰ ਉਮੀਦ ਹੈ ਕਿ ਹਾੜ੍ਹੀ ਦੀਆਂ ਚੰਗੀਆਂ ਫਸਲਾਂ ਕਾਰਨ ਅਨਾਜ ਅਤੇ ਦਾਲਾਂ ਦੀਆਂ ਕੀਮਤਾਂ ਹੇਠਾਂ ਆਉਣਗੀਆਂ।
ਮੁੰਬਈ, 8 ਅਪਰੈਲ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਮੁਦਰਾ ਸਮੀਖਿਆ ਬੈਠਕ 'ਚ ਮੁੱਖ ਨੀਤੀਗਤ ਦਰ ਰੈਪੋ ਨੂੰ ਲਗਾਤਾਰ 11ਵੀਂ ਵਾਰ 4 ਫੀਸਦੀ ਦੇ ਹੇਠਲੇ ਪੱਧਰ 'ਤੇ ਬਰਕਰਾਰ ਰੱਖਿਆ। ਦਰ ਨੂੰ ਬਰਕਰਾਰ ਰੱਖਣ ਦਾ ਮਤਲਬ ਹੈ ਕਿ ਬੈਂਕ ਕਰਜ਼ੇ ਦੀ ਮਹੀਨਾਵਾਰ ਕਿਸ਼ਤ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
ਨਵੀਂ ਦਿੱਲੀ, 7 ਅਪਰੈਲ
ਏਅਰ ਇੰਡੀਆ ਨੇ ਅੱਜ ਆਪਣੀ ਦਿੱਲੀ-ਮਾਸਕੋ ਉਡਾਣ ਨੂੰ ਇਸ ਡਰ ਕਾਰਨ ਰੱਦ ਕਰ ਦਿੱਤਾ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਕਾਰਨ ਰੂਸੀ ਹਵਾਈ ਖੇਤਰ ਵਿਚ ਉਸ ਦੀ ਉਡਾਣ ਦਾ ਬੀਮਾ ਵੈਧ ਨਹੀਂ ਹੋਵੇਗਾ। ਉਡਾਣ ਬੀਮਾ ਆਮ ਤੌਰ 'ਤੇ ਪੱਛਮੀ ਦੇਸ਼ਾਂ ਤੋਂ ਬਾਹਰ ਦੀਆਂ ਕੰਪਨੀਆਂ ਵੱਲੋਂ ਕੀਤਾ ਜਾਂਦਾ ਹੈ।
ਨਵੀਂ ਦਿੱਲੀ, 6 ਅਪਰੈਲ
ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨੇ ਵਿੱਤੀ ਸਾਲ 2022-23 ਵਿੱਚ ਦੱਖਣੀ ਏਸ਼ਿਆਈ ਅਰਥਵਿਵਸਥਾਵਾਂ ਲਈ 7 ਫੀਸਦੀ ਦੀ ਸਮੂਹਿਕ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ, ਜਿਸ ਵਿੱਚ ਖੇਤਰ ਦੀ ਸਭ ਤੋਂ ਵੱਡੀ ਅਰਥਵਿਵਸਥਾ ਭਾਰਤ ਲਈ ਮੌਜੂਦਾ ਸਾਲ ਲਈ ਇਹ ਦਰ 7.5 ਫੀਸਦੀ ਤੇ ਅਤੇ ਅਗਲੇ ਸਾਲ ਲਈ ਅੱਠ ਫ਼ੀਸਦੀ ਰਹਿਣ ਦੀ ਆਸ ਪ੍ਰਗਟਾਈ ਹੈ।
ਨਵੀਂ ਦਿੱਲੀ, 6 ਅਪਰੈਲ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਮੁੜ 80-80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਪਿਛਲੇ 16 ਦਿਨਾਂ ਵਿੱਚ ਕੁੱਲ 10 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਦਿੱਲੀ 'ਚ ਪੈਟਰੋਲ ਦੀ ਕੀਮਤ 104.61 ਰੁਪਏ ਤੋਂ ਵਧ ਕੇ ਹੁਣ 105.41 ਰੁਪਏ, ਜਦਕਿ ਡੀਜ਼ਲ ਦੀ ਕੀਮਤ 95.87 ਰੁਪਏ ਤੋਂ ਵੱਧ ਕੇ 96.67 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਨਵੀਂ ਦਿੱਲੀ, 5 ਅਪਰੈਲ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਮੁੜ 80-80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਪਿਛਲੇ ਦੋ ਹਫ਼ਤਿਆਂ ਵਿੱਚ ਕੁੱਲ 9.20 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 103.81 ਰੁਪਏ ਤੋਂ ਵਧ ਕੇ 104.61 ਰੁਪਏ ਅਤੇ ਡੀਜ਼ਲ ਦੀ ਕੀਮਤ 95.07 ਰੁਪਏ ਤੋਂ ਵਧ ਕੇ 95.87 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਨਵੀਂ ਦਿੱਲੀ, 3 ਅਪਰੈਲ
ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਐਤਵਾਰ ਨੂੰ 80-80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ, ਜਿਸ ਨਾਲ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਕੀਮਤਾਂ ਵਿੱਚ ਕੁੱਲ 8 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 103.41 ਰੁਪਏ, ਜਦੋਂ ਕਿ ਡੀਜ਼ਲ ਦੀ ਕੀਮਤ 94.67 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਨਵੀਂ ਦਿੱਲੀ, 2 ਅਪਰੈਲ
ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਨੇ ਸ਼ਰਾਬ ਵੇਚਣ ਵਾਲੀਆਂ ਨਿੱਜੀ ਦੁਕਾਨਾਂ ਨੂੰ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐੱਮਆਰਪੀ) 'ਤੇ 25 ਫੀਸਦੀ ਤੱਕ ਦੀ ਛੋਟ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਪਿਛਲੀ ਫਰਵਰੀ 'ਚ ਦਿੱਲੀ ਸਰਕਾਰ ਨੇ ਸ਼ਰਾਬ ਦੀਆਂ ਬੋਤਲਾਂ 'ਤੇ ਦਿੱਤੀ ਜਾਣ ਵਾਲੀ ਛੋਟ 'ਤੇ ਰੋਕ ਲਗਾ ਦਿੱਤੀ ਸੀ। ਇਹ ਫੈਸਲਾ ਕੋਵਿਡ-19 ਦੀ ਰੋਕਥਾਮ ਨਾਲ ਸਬੰਧਤ ਪਾਬੰਦੀਆਂ ਦੀ ਪਾਲਣਾ ਨਾ ਕਰਨ ਕਰਕੇ ਕੀਤਾ ਗਿਆ ਸੀ।