World >> The Tribune


ਮਹਾਰਾਣੀ ਐਲਿਜ਼ਾਬੈੱਥ II ਦੀ ਇੱਛਾ ਹੈ ਕਿ ਕੈਮਿਲਾ ਬਣੇ ਮਹਾਰਾਣੀ


Link [2022-02-07 10:32:50]



ਲੰਡਨ, 6 ਫਰਵਰੀ

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-II ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਰਾਜਕੁਮਾਰ ਚਾਰਲਸ ਦੇ ਮਹਾਰਾਜਾ ਬਣਨ 'ਤੇ ਉਨ੍ਹਾਂ ਦੀ ਪਤਨੀ ਕੈਮਿਲਾ ਨੂੰ 'ਕੁਈਨ ਕੰਸੋਰਟ' ਦੇ ਰੂਪ ਵਿਚ ਜਾਣਿਆ ਜਾਵੇ। ਮਹਾਰਾਣੀ ਦੀ ਇਹ ਅਹਿਮ ਦਖ਼ਲਅੰਦਾਜ਼ੀ ਰਾਜਸ਼ਾਹੀ ਦੇ ਭਵਿੱਖ ਨੂੰ ਆਕਾਰ ਦੇਵੇਗੀ ਅਤੇ ਸ਼ਾਹੀ ਪਰਿਵਾਰ ਵਿਚ ਡੱਚੈਸ ਆਫ਼ ਕਾਰਨਵਾਲ ਦਾ ਸਥਾਨ ਯਕੀਨੀ ਬਣਾਏਗੀ।

95 ਸਾਲਾ ਮਹਾਰਾਣੀ ਨੇ ਆਪਣੀ ਤਾਜਪੋਸ਼ੀ ਦੀ 70ਵੀਂ ਵਰ੍ਹੇਗੰਢ ਸਬੰਧੀ ਰਾਸ਼ਟਰ ਦੇ ਨਾਮ ਦਿੱਤੇ ਆਪਣੇ ਪਲੈਟੀਨਮ ਜੁਬਲੀ ਸੁਨੇਹੇ ਵਿਚ ਆਪਣੀ ਨੂੰਹ 74 ਸਾਲਾ ਕੈਮਿਲਾ ਦਾ ਸਮਰਥਨ ਕੀਤਾ। ਮਹਾਰਾਣੀ ਨੇ ਦਿਲੋਂ ਇੱਛਾ ਜ਼ਾਹਿਰ ਕੀਤੀ ਕਿ ਪ੍ਰਿੰਸ ਚਾਰਲਸ ਦੇ ਮਹਾਰਾਜਾ ਬਣਨ 'ਤੇ ਕੈਮਿਲਾ ਨੂੰ 'ਕੁਈਨ ਕੰਸੋਰਟ' ਵਜੋਂ ਜਾਣਿਆ ਜਾਵੇ। ਕੁਈਨ ਕੰਸੋਰਟ ਮਹਾਰਾਜਾ ਦੀ ਪਤਨੀ ਲਈ ਇਸਤੇਮਾਲ ਕੀਤਾ ਜਾਂਦਾ ਹੈ। ਮਹਾਰਾਣੀ ਨੇ ਆਪਣੇ ਲਿਖਤ ਸੁਨੇਹੇ ਵਿਚ ਕਿਹਾ, ''ਮੈਂ ਤੁਹਾਡੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਸੀਂ ਮੇਰੇ ਪ੍ਰਤੀ ਜੋ ਵਫ਼ਾਦਾਰੀ ਤੇ ਪਿਆਰ ਦਿਖਾਇਆ, ਉਸ ਵਾਸਤੇ ਮੈਂ ਹਮੇਸ਼ਾ ਤੁਹਾਡੀ ਧੰਨਵਾਦੀ ਰਹਾਂਗੀ। ਸਮਾਂ ਆਉਣ 'ਤੇ ਜਦੋਂ ਮੇਰਾ ਪੁੱਤਰ ਚਾਰਲਸ ਮਹਾਰਾਜਾ ਬਣੇਗਾ, ਤਾਂ ਮੈਨੂੰ ਆਸ ਹੈ ਕਿ ਤੁਸੀਂ ਉਸ ਨੂੰ ਅਤੇ ਉਸ ਦੀ ਪਤਨੀ ਕੈਮਿਲਾ ਨੂੰ ਉਹੀ ਸਮਰਥਨ ਦੇਵੋਗੇ ਜੋ ਤੁਸੀਂ ਮੈਨੂੰ ਦਿੱਤਾ ਹੈ ਅਤੇ ਮੇਰੀ ਇੱਛਾ ਹੈ ਕਿ ਜਦੋਂ ਉਹ ਸਮਾਂ ਆਵੇਗਾ ਤਾਂ ਕੈਮਿਲਾ ਨੂੰ ਕੁਈਨ ਕੰਸੋਰਟ ਵਜੋਂ ਜਾਣਿਆ ਜਾਵੇ।''

ਮਹਾਰਾਣੀ ਐਲਿਜ਼ਾਬੈੱਥ II ਅੱਜ ਆਪਣੀ ਪਲੈਟੀਨਮ ਜੁਬਲੀ ਮਨਾਉਣ ਵਾਲੀ ਪਹਿਲੀ ਬਰਤਾਨਵੀ ਮਹਾਰਾਣੀ ਬਣ ਗਈ ਹੈ। -ਪੀਟੀਆਈ



Most Read

2024-09-21 12:35:47