World >> The Tribune


ਪਹਿਲੇ ਦਿਨ 9500 ਨੇ ਲਈ ਇਹਤਿਆਤੀ ਡੋਜ਼


Link [2022-04-13 01:41:07]



ਨਵੀਂ ਦਿੱਲੀ, 11 ਅਪਰੈਲ

ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ 18-59 ਉਮਰ ਵਰਗ ਦੇ 9,674 ਜਣਿਆਂ ਨੂੰ ਪਹਿਲੇ ਦਿਨ ਐਤਵਾਰ ਕਰੋਨਾ ਰੋਕੂ ਟੀਕੇ ਦੀ ਇਹਤਿਆਤੀ ਡੋਜ਼ ਲਾਈ ਗਈ। 18 ਸਾਲ ਤੋਂ ਵੱਧ ਉਮਰ ਵਰਗ ਨੂੰ ਪ੍ਰਾਈਵੇਟ ਟੀਕਾਕਰਨ ਕੇਂਦਰਾਂ 'ਤੇ ਕਰੋਨਾ ਰੋਕੂ ਟੀਕੇ ਦੀ ਇਹਤਿਆਤੀ ਖੁਰਾਕ ਦੇਣੀ ਸ਼ੁਰੂ ਕੀਤੀ ਗਈ। ਇਹ ਖੁਰਾਕ ਉਨ੍ਹਾਂ ਨੂੰ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਕਰੋਨਾ ਰੋਕੂ ਟੀਕੇ ਦੀ ਦੂਜੀ ਡੋਜ਼ ਲੱਗੇ ਨੂੰ ਨੌਂ ਮਹੀਨੇ ਹੋ ਗਏ ਹਨ। 12-14 ਸਾਲ ਵਰਗ ਦੇ 2.22 ਕਰੋੜ ਬੱਚਿਆਂ ਨੂੰ ਕਰੋਨਾ ਰੋਕੂ ਟੀਕੇ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। -ਪੀਟੀਆਈ

ਕਰੋਨਾ: 861 ਨਵੇਂ ਕੇਸ, 8 ਮੌਤਾਂ

ਦੇਸ਼ ਵਿਚ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 861 ਕੇਸ ਸਾਹਮਣੇ ਆਏ ਹਨ ਜਿਸ ਨਾਲ ਕਰੋਨਾਵਾਇਰਸ ਦੀ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 4,30,36,132 ਹੋ ਗਈ ਹੈ ਜਦੋਂਕਿ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 11,058 ਰਹਿ ਗਈ ਹੈ। ਕਰੋਨਾ ਕਾਰਨ ਪਿਛਲੇ 24 ਘੰਟਿਆਂ ਵਿਚ ਅੱਠ ਹੋਰ ਮੌਤਾਂ ਹੋਈਆਂ ਹਨ। ਇਨ੍ਹਾਂ ਮੌਤਾਂ ਨਾਲ ਮਰਨ ਵਾਲਿਆਂ ਦਾ ਅੰਕੜਾ ਵਧ ਕੇ 5,21,691 ਹੋ ਗਿਆ ਹੈ।

ਦੋ ਵਿਦਿਆਰਥੀ ਪਾਜ਼ੇਟਿਵ; ਗਾਜ਼ੀਆਬਾਦ ਦਾ ਸਕੂਲ ਤਿੰਨ ਦਿਨਾਂ ਲਈ ਬੰਦ

ਗਾਜ਼ੀਆਬਾਦ: ਇਥੋਂ ਦੇ ਇਕ ਪ੍ਰਾਈਵੇਟ ਸਕੂਲ ਦੇ ਦੋ ਵਿਦਿਆਰਥੀ ਕਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਸਕੂਲ ਨੂੰ ਤਿੰਨ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਾਵਧਾਨੀ ਵਜੋਂ ਸਕੂਲ 11 ਤੋਂ 13 ਅਪਰੈਲ ਤਕ ਬੰਦ ਰਹੇਗਾ। ਇਹ ਕਰੋਨਾ ਪੀੜਤ ਤੀਜੀ ਤੇ ਨੌਵੀਂ ਜਮਾਤ ਦੇ ਵਿਦਿਆਰਥੀ ਹਨ ਜਿਨ੍ਹਾਂ ਨੂੰ ਘਰ ਵਿਚ ਇਕਾਂਤਵਾਸ ਕਰ ਦਿੱਤਾ ਗਿਆ ਹੈ। -ਆਈਏਐੱਨਐੱਸ



Most Read

2024-09-20 13:54:01