World >> The Tribune


ਕੈਨੇਡਾ ਵਿਚ ਮੂਲ ਨਿਵਾਸੀ ਬੱਚਿਆਂ ਦੇ 93 ਹੋਰ ਪਿੰਜਰ ਮਿਲੇ


Link [2022-01-28 12:57:25]



ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 27 ਜਨਵਰੀ

ਕੈਨੇਡਾ ਵਿਚ ਤਸ਼ੱਦਦ ਢਾਹ ਕੇ ਮਾਰੇ ਗਏ ਮੂਲ-ਨਿਵਾਸੀਆਂ ਦੇ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇੱਥੇ ਕਬਾਇਲੀ ਬੱਚਿਆਂ ਦੇ 93 ਹੋਰ ਪਿੰਜਰ ਦੱਬੇ ਹੋਣ ਦਾ ਪਤਾ ਲੱਗਾ ਹੈ। ਵਿਲੀਅਮ ਲੇਕ ਦੇ ਸੇਂਟ ਜੋਜ਼ਫ਼ ਰੈਜ਼ੀਡੈਂਸ਼ੀਅਲ ਸਕੂਲ ਜੋ 1891 ਤੋਂ 1981 ਤੱਕ ਚੱਲਦਾ ਰਿਹਾ ਹੈ, ਦੁਆਲੇ 14 ਏਕੜ ਜ਼ਮੀਨ ਦੇ ਰਡਾਰ ਰਾਹੀਂ ਕੀਤੀ ਗਈ ਭੂਗੋਲਿਕ ਵੀਡੀਓਗ੍ਰਾਫੀ ਵਿੱਚ ਇਹ ਤੱਥ ਸਾਹਮਣੇ ਆਏ ਹਨ। ਉਸ ਸਥਾਨ 'ਤੇ ਕੁਝ ਕਬਰਾਂ ਸੀਮਿੰਟ ਦੀਆਂ ਹਨ। ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਮੌਤਾਂ ਨੂੰ ਛੁਪਾਉਣ ਦੇ ਯਤਨ ਕੀਤੇ ਗਏ ਸਨ ਤਾਂ ਕੁਝ ਕਬਰਾਂ ਲਈ ਸੀਮਿੰਟ ਕਿਉਂ ਵਰਤਿਆ ਗਿਆ?

ਕਰੀਬ 90 ਸਾਲ ਚੱਲੇ ਇਸ ਸਕੂਲ ਦਾ ਨਾਮ ਬਦਲਿਆ ਜਾਂਦਾ ਰਿਹਾ ਹੈ। ਇਸ ਸਕੂਲ ਦਾ ਨਾਂ ਕੈਰਿਬੂ ਇੰਡੀਅਨ ਇੰਡਸਟਰੀਅਲ ਸਕੂਲ ਵੀ ਰਿਹਾ। ਦੋਸ਼ ਹਨ ਕਿ ਸਮੇਂ-ਸਮੇਂ 'ਤੇ ਹਜ਼ਾਰਾਂ ਕਬਾਇਲੀ ਬੱਚਿਆਂ ਨੂੰ ਉੱਥੇ ਜਬਰੀ ਦਾਖਲ ਕਰ ਲਿਆ ਜਾਂਦਾ ਸੀ ਅਤੇ ਉਨ੍ਹਾਂ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਸੀ। ਲੰਘੇ ਸਾਲ ਪਹਿਲੀ ਵਾਰ ਸੈਂਕੜੇ ਬੱਚਿਆਂ ਦੇ ਪਿੰਜਰ ਮਿਲਣ ਨਾਲ ਕੈਨੇਡਾ ਸਰਕਾਰ ਹਿੱਲ ਗਈ ਸੀ ਅਤੇ ਪ੍ਰਧਾਨ ਮੰਤਰੀ ਨੂੰ ਨਿਯਮ ਉਲੰਘ ਕੇ ਮੂਲ-ਨਿਵਾਸੀਆਂ ਦਾ ਪੱਖ ਲੈਣਾ ਪਿਆ ਸੀ। ਮੂਲ-ਨਿਵਾਸੀਆਂ ਦਾ ਗੁੱਸਾ ਸ਼ਾਂਤ ਕਰਨ ਲਈ ਉਸੇ ਪਿਛੋਕੜ ਵਾਲੀ ਔਰਤ ਨੂੰ ਗਵਰਨਰ ਜਨਰਲ ਬਣਾਇਆ ਗਿਆ। ਚਾਰ ਮਹੀਨੇ ਪਹਿਲਾਂ ਹੋਈਆਂ ਮੱਧਕਾਲੀ ਚੋਣਾਂ ਵਿਚ ਮੂਲ-ਨਿਵਾਸੀਆਂ ਨੂੰ ਪਤਿਆਉਣ ਦੇ ਯਤਨ ਵੀ ਕੀਤੇ ਗਏ। ਉਦੋਂ ਤੋਂ ਹੀ ਪਿਛਲੀ ਸਦੀ ਵਿੱਚ ਚੱਲਦੇ ਰਹੇ ਸਕੂਲਾਂ ਵਾਲੀਆਂ ਥਾਵਾਂ ਦੀ ਫਰੋਲਾ- ਫਲਾਲੀ ਕੀਤੀ ਜਾ ਰਹੀ ਹੈ।



Most Read

2024-09-21 17:53:23