World >> The Tribune


ਯੂਕਰੇਨ ਦੀ ਸਰਹੱਦ ਤੋਂ 9.22 ਲੱਖ ਲੋਕ ਪੋਲੈਂਡ ’ਚ ਹੋਏ ਦਾਖਲ


Link [2022-03-06 18:38:18]



ਵਾਰਸਾ, 6 ਮਾਰਚ

ਪੋਲੈਂਡ ਦੀ ਸਰਹੱਦੀ ਸੁਰੱਖਿਆ ਏਜੰਸੀ ਨੇ ਐਤਵਾਰ ਨੂੰ ਕਿਹਾ ਕਿ ਫਰਵਰੀ 24 (ਜਿਸ ਦਿਨ ਤੋਂ ਰੂਸ ਨੇ ਯੂਕਰੇਨ ਖ਼ਿਲਾਫ਼ ਜੰਗੀ ਕਾਰਵਾਈ ਸ਼ੁਰੂ ਕੀਤੀ ਸੀ) ਤੋਂ ਲੈ ਕੇ ਹੁਣ ਤੱਕ ਯੂਕਰੇਨ ਦੀ ਸਰਹੱਦ ਤੋਂ 9,22,000 ਸ਼ਰਨਾਰਥੀ ਦੇਸ਼ ਵਿੱਚ ਦਾਖਲ ਹੋ ਚੁੱਕੇ ਹਨ। ਏਜੰਸੀ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਸ਼ਨਿਵਾਰ ਨੂੰ ਰਿਕਾਰਡ 1,29,000 ਲੋਕ ਪੋਲੈਂਡ ਵਿੱਚ ਦਾਖਲ ਹੋਏ ਸਨ। ਇਸੇ ਤਰ੍ਹਾਂ ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰੇ 7 ਵਜੇ ਤਕ 40 ਹਜ਼ਾਰ ਵਿਅਕਤੀ ਪੋਲੈਂਡ ਵਿੱਚ ਦਾਖਲ ਹੋਏ। ਜ਼ਿਕਰਯੋਗ ਹੈ ਕਿ 38 ਮਿਲੀਅਨ ਦੀ ਆਬਾਦੀ ਵਾਲੇ ਪੋਲੈਂਡ ਨੇ ਗੁਆਂਢੀ ਦੇਸ਼ ਯੂਕਰੇਨ ਦੇ ਸਭ ਤੋਂ ਜ਼ਿਆਦਾ ਵਸਨੀਕਾਂ ਨੂੰ ਸ਼ਰਨ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਦੱਸਿਆ ਕਿ ਜਦੋਂ ਤੋਂ ਰੂਸ ਨੇ ਯੂਕਰੇਨ 'ਤੇ ਹਮਲੇ ਸ਼ੁਰੂ ਕੀਤੇ ਹਨ, ਉਸ ਸਮੇਂ ਲੈ ਕੇ ਹੁਣ ਤਕ 1.5 ਮਿਲੀਅਨ ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਚਲੇ ਗਏ ਹਨ। -ਏਪੀ



Most Read

2024-09-21 05:55:38