World >> The Tribune


ਬਾਇਡਨ ਵੱਲੋਂ ਸੱਤ ਅਰਬ ਡਾਲਰ ਦਾ ਅੱਧਾ ਹਿੱਸਾ 9/11 ਹਮਲੇ ਦੇ ਪੀੜਤਾਂ ਨੂੰ ਦੇਣ ਦਾ ਫੈਸਲਾ


Link [2022-02-12 12:14:44]



ਵਾਸ਼ਿੰਗਟਨ, 11 ਫਰਵਰੀ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਅਹਿਮ ਦਸਤਾਵੇਜ਼ 'ਤੇ ਦਸਤਖਤ ਕੀਤੇ ਜਿਸ ਤਹਿਤ ਸੱਤ ਅਰਬ ਡਾਲਰ ਦਾ ਅੱਧਾ ਹਿੱਸਾ 9/11 ਹਮਲੇ ਦੇ ਪੀੜਤ ਪਰਿਵਾਰਾਂ ਨੂੰ ਮਿਲੇਗਾ ਜਦਕਿ ਬਾਕੀ ਪੈਸਾ ਅਫਗ਼ਾਨ ਲੋਕਾਂ 'ਤੇ ਖਰਚ ਕੀਤਾ ਜਾਵੇਗਾ। ਤਾਲਿਬਾਨ ਵਲੋਂ ਪਿਛਲੇ ਸਾਲ 15 ਅਗਸਤ ਨੂੰ ਅਫ਼ਗਾਨਿਸਤਾਨ ਨੂੰ ਮੁੜ ਆਪਣੇ ਕਬਜ਼ੇ ਵਿੱਚ ਲੈਣ ਮਗਰੋਂ ਅਮਰੀਕਾ ਨੇ ਉਸ ਦੇ ਸੱਤ ਅਰਬ ਡਾਲਰ ਜਾਮ ਕਰ ਦਿੱਤੇ ਸਨ। ਬਾਇਡਨ ਕੋਲ ਤਿੰਨ ਰਾਹ ਸੀ- ਪਹਿਲਾ ਉਹ ਫੰਡਜ਼ ਨੂੰ ਜਾਮ ਕਰ ਦੇਵੇ, ਦੂਜਾ ਸਾਰੇ ਫੰਡ ਤਾਲਿਬਾਨ ਹਕੂਮਤ ਨੂੰ ਦੇ ਦਿੱਤੇ ਜਾਣ ਤੇ ਤੀਜਾ ਇਸ ਪੈਸੇ ਨੂੰ 9/11 ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਦੇਵੇ। ਇਹ ਸੱਤ ਅਰਬ ਡਾਲਰ ਇਸ ਵੇਲੇ ਨਿਊਯਾਰਕ ਦੇ ਫੈਡਰਲ ਰਿਜ਼ਰਵ ਕੋਲ ਹਨ। ਇਸ ਤੋਂ ਪਹਿਲਾਂ ਅਮਰੀਕੀ ਅਦਾਲਤ ਬਾਇਡਨ ਪ੍ਰਸ਼ਾਸਨ ਦੀ ਅਪੀਲ 'ਤੇ ਤਿੰਨ ਵਾਰ ਸੁਣਵਾਈ ਟਾਲ ਚੁੱਕੀ ਹੈ। -ਪੀਟੀਆਈ



Most Read

2024-09-21 10:53:01