World >> The Tribune


ਅਮਰੀਕਾ: ਸੜਕ ਹਾਦਸੇ ’ਚ 9 ਹਲਾਕ


Link [2022-01-31 09:53:53]



ਨੌਰਥ ਲਾਸ ਵੇਗਾਸ: ਉੱਤਰੀ ਲਾਸ ਵੇਗਾਸ ਵਿੱਚ ਵਾਹਨਾਂ ਦੀ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ। ਨੇਵਾਦਾ ਵਿੱਚ ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਇੱਕ ਡਰਾਈਵਰ ਵੱਲੋਂ ਤੇਜ਼ ਰਫ਼ਤਾਰ ਨਾਲ ਵਾਹਨ ਚਲਾਏ ਜਾਣ ਕਾਰਨ ਵਾਪਰਿਆ। ਉੱਤਰੀ ਲਾਸ ਵੇਗਾਸ ਪੁਲੀਸ ਦੇ ਤਰਜਮਾਨ ਅਲੈਗਜ਼ੈਂਡਰ ਕਿਊਵਸ ਨੇ ਦੱਸਿਆ ਕਿ ਸ਼ਨਿਚਰਵਾਰ ਦੁਪਹਿਰ ਨੂੰ ਡੌਜ ਚੈਲੰਜਰ ਵਾਹਨ ਦੇ ਡਰਾਈਵਰ ਵੱਲੋਂ ਹੋਰ ਵਾਹਨਾਂ ਨੂੰ ਟੱਕਰ ਮਾਰ ਜਾਣ ਤੋਂ ਪਹਿਲਾਂ ਲਾਲ ਬੱਤੀ ਦੀ ਉਲੰਘਣਾ ਵੀ ਕੀਤੀ ਗਈ। ਉਸ ਵਾਹਨ ਵਿੱਚ 15 ਜਣੇ ਸਵਾਰ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਨੌਜਵਾਨਾਂ ਤੋਂ ਲੈ ਕੇ ਅੱਧਖੜ ਉਮਰ ਦੇ ਬਾਲਗ ਸ਼ਾਮਲ ਹਨ। ਦੋ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇੱਕ ਜਣੇ ਦੀ ਮੌਤ ਹੋ ਗਈ ਅਤੇ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। -ੲੇਪੀ



Most Read

2024-09-21 15:44:38