Economy >> The Tribune


ਹਵਾਈ ਜਹਾਜ਼ਾਂ ’ਚ ਵਰਤੇ ਜਾਂਦੇ ਤੇਲ ਏਟੀਐੱਫ ਦੇ ਮੁੱਲ ਵਿੱਚ 8.5 ਫ਼ੀਸਦ ਦਾ ਵਾਧਾ, ਕੀਮਤਾਂ ਦੀ ਰਿਕਾਰਡ ਉਡਾਰੀ


Link [2022-02-01 22:33:22]



ਨਵੀਂ ਦਿੱਲੀ, 1 ਫਰਵਰੀ

ਹਵਾਈ ਜਹਾਜ਼ਾਂ ਵਿੱਚ ਵਰਤੇ ਜਾਂਦੇ ਤੇਲ ਏਟੀਐੱਫ ਦੀਆਂ ਕੀਮਤਾਂ ਵਿੱਚ 8.5 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਕਾਰਨ ਦੇਸ਼ ਭਰ 'ਚ ਏਟੀਐੱਫ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਮਹੀਨੇ ਵਿੱਚ ਤੀਜੀ ਵਾਰ ਏਟੀਐੱਫ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੀ ਕੀਮਤ ਨੋਟੀਫਿਕੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਏਟੀਐੱਫ ਦੀ ਕੀਮਤ 6,743.25 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 86,038.16 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਹ ਕੀਮਤਾਂ ਦਾ ਰਿਕਾਰਡ ਪੱਧਰ ਹੈ।



Most Read

2024-09-20 04:38:21