World >> The Tribune


ਯੂਰਪੀ ਮੁਲਕਾਂ ’ਚ ਮਹਿੰਗਾਈ 8.1 ਫੀਸਦ ਨਾਲ ਸਿਖਰਲੇ ਪੱਧਰ ’ਤੇ


Link [2022-06-01 10:42:18]



ਲੰਡਨ, 31 ਮਈ

ਰੂਸ ਵੱਲੋਂ ਯੂਕਰੇਨ 'ਚ ਛੇੜੀ ਜੰਗ ਕਰਕੇ ਊਰਜਾ ਤੇ ਖੁਰਾਕੀ ਵਸਤਾਂ ਦੇ ਭਾਅ ਵਧਣ ਨਾਲ ਯੂਰੋਪੀ ਮੁਲਕਾਂ ਵਿੱਚ ਮਈ ਮਹੀਨੇ ਮਹਿੰਗਾਈ 8.1 ਫੀਸਦ ਦੇ ਰਿਕਾਰਡ ਪੱਧਰ 'ਤੇ ਪੁੱਜ ਗਈ ਹੈ। ਯੂਰੋਪੀਨ ਯੂਨੀਅਨ ਅੰਕੜਾ ਏਜੰਸੀ 'ਯੂਰੋਸਟੈਟ' ਵੱਲੋਂ ਪ੍ਰਕਾਸ਼ਿਤ ਸੱਜਰੇ ਅੰਕੜਿਆਂ ਮੁਤਬਕ ਯੂਰੋ ਕਰੰਸੀ ਵਰਤਣ ਵਾਲੇ 19 ਮੁਲਕਾਂ ਵਿੱਚ ਮਹਿੰਗਾਈ ਮਾਰਚ ਤੇ ਅਪਰੈਲ ਮਹੀਨੇ 7.4 ਫੀਸਦ ਸੀ, ਜੋ ਉਦੋਂ ਰਿਕਾਰਡ ਪੱਧਰ ਸੀ। 1997 ਵਿੱਚ ਯੂਰੋਪੀਅਨ ਯੂਨੀਅਨ ਦੇ ਮੈਂਬਰ ਮੁਲਕਾਂ ਨਾਲ ਜੁੜੇ ਅੰਕੜਿਆਂ ਦੀ ਸੰਭਾਲ ਮਗਰੋਂ ਯੂਰੋਜ਼ੋਨ ਵਿੱਚ ਮਹਿੰਗਾਈ ਆਪਣੇ ਸਿਖਰਲੇ ਪੱਧਰ 'ਤੇ ਹੈ। ਊਰਜਾ ਕੀਮਤਾਂ 'ਚ 39.2 ਫੀਸਦ ਦਾ ਇਜ਼ਾਫ਼ਾ ਹੋਇਆ ਹੈ, ਜਿਸ ਕਰਕੇ ਯੂਰੋਪੀ ਮੁਲਕਾਂ ਦੇ 34.3 ਕਰੋੜ ਲੋਕਾਂ ਲਈ ਜ਼ਿੰਦਗੀ ਬਹੁਤ ਖਰਚੀਲੀ ਹੋ ਗਈ ਹੈ। ਕੈਪੀਟਲ ਇਕਨੋਮਿਕਸ ਵਿੱਚ ਮੁੱਖ ਯੂਰੋਪੀਅਨ ਅਰਥਸ਼ਾਸਤਰੀ ਐਂਡਰਿਊ ਕੈਨਿੰਗਹਮ ਨੇ ਕਿਹਾ ਕਿ ਯੂਰੋਪੀ ਯੂਨੀਅਨ ਵਿੱਚ ਬਣੀ ਸਹਿਮਤੀ ਮੁਤਾਬਕ ਸਾਲ ਦੇ ਅੰਤ ਤੱਕ ਰੂਸ ਤੋਂ ਦਰਾਮਦ ਹੁੰਦੇ ਤੇਲ ਉੱਤੇ ਰੋਕ ਲਾਉਣ ਮਗਰੋਂ, ''ਊਰਜਾ ਮਹਿੰਗਾਈ ਆਸ ਤੋਂ ਉਲਟ ਲੰਮੇ ਸਮੇਂ ਲਈ ਉਚੇਰੀ ਰਹੇਗੀ।'' -ਏਪੀ



Most Read

2024-09-19 16:21:46