Breaking News >> News >> The Tribune


ਈਪੀਐੱਫ ’ਤੇ ਵਿਆਜ ਦਰ ਘਟਾ ਕੇ 8.1 ਫੀਸਦ ਕਰਨ ਦੀ ਤਜਵੀਜ਼


Link [2022-03-13 05:14:03]



ਨਵੀਂ ਦਿੱਲੀ: ਵਿੱਤੀ ਵਰ੍ਹੇ 2021-22 ਲਈ ਐਂਪਲਾਈਜ਼ ਪ੍ਰੌਵੀਡੈਂਟ ਫੰਡ (ਈਪੀਐੱਫ) 'ਤੇ ਵਿਆਜ ਦਰ ਘਟਾ ਕੇ 8.1 ਫੀਸਦ ਕਰਨ ਦੀ ਤਜਵੀਜ਼ ਅੱਜ ਪੇਸ਼ ਕੀਤੀ ਗਈ ਹੈ ਜਦਕਿ ਪਿਛਲੇ ਵਿੱਤੀ ਵਰ੍ਹੇ ਇਹ ਦਰ 8.5 ਫੀਸਦ ਸੀ। ਲੰਘੇ ਚਾਰ ਦਹਾਕਿਆਂ ਦੌਰਾਨ ਇਹ ਸਭ ਤੋਂ ਘੱਟ ਵਿਆਜ ਦਰ ਹੈ। ਇਸ ਤੋਂ ਪਹਿਲਾ ਈਪੀਐੱਫ 'ਤੇ ਸਭ ਤੋਂ ਘੱਟ 8 ਫੀਸਦ ਵਿਆਜ ਦਰ 1977-78 'ਚ ਸੀ। ਈਪੀਐੱਫਓ ਦੇ ਕਰੀਬ ਪੰਜ ਕਰੋੜ ਮੈਂਬਰ ਹਨ। ਸੂਤਰਾਂ ਨੇ ਦੱਸਿਆ, 'ਈਪੀਐੱਫਓ ਦੀ ਫ਼ੈਸਲੇ ਲੈਣ ਵਾਲੀ ਸਿਖਰਲੀ ਸੰਸਥਾ ਸੈਂਟਰਲ ਬੋਰਡ ਆਫ ਟਰੱਸਟੀਜ਼ ਦੀ ਅੱਜ ਹੋਈ ਮੀਟਿੰਗ ਦੌਰਾਨ ਵਿੱਤੀ ਵਰ੍ਹੇ 2021-22 ਲਈ ਈਪੀਐੱਫ 'ਤੇ ਵਿਆਜ ਦਰ 8.1 ਫੀਸਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।' ਸੂਤਰਾਂ ਅਨੁਸਾਰ ਈਪੀਐੱਫਓ ਕੋਲ ਜਮ੍ਹਾਂ ਰਾਸ਼ੀ 'ਤੇ ਉਸ ਦੀ ਆਮਦਨ ਦੇ ਆਧਾਰ 'ਤੇ ਵਿਆਜ ਦਰ ਤੈਅ ਕੀਤੀ ਜਾਂਦੀ ਹੈ। ਜਮ੍ਹਾ ਰਾਸ਼ੀ 13 ਫੀਸਦ ਵਧੀ ਹੈ ਉੱਥੇ ਹੀ ਵਿਆਜ ਤੋਂ ਆਮਦਨ ਸਿਰਫ਼ 8 ਫੀਸਦ ਵਧੀ ਹੈ। -ਪੀਟੀਆਈ



Most Read

2024-09-22 02:00:34