Breaking News >> News >> The Tribune


ਪੈਟਰੋਲ ਤੇ ਡੀਜ਼ਲ 80-80 ਪੈਸੇ ਮਹਿੰਗੇ


Link [2022-04-03 04:35:35]



ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਫਿਰ 80-80 ਪੈਸੇ ਦਾ ਵਾਧਾ ਹੋਣ ਨਾਲ ਪਿਛਲੇ 12 ਦਿਨ ਅੰਦਰ ਤੇਲ ਦੀਆਂ ਕੀਮਤਾਂ 7.20 ਰੁਪਏ ਪ੍ਰਤੀ ਲਿਟਰ ਵਧ ਗਈਆਂ ਹਨ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਦਿੱਲੀ 'ਚ ਹੁਣ ਪੈਟਰੋਲ ਦੀ ਕੀਮਤ 102.61 ਰੁਪਏ ਅਤੇ ਡੀਜ਼ਲ ਦੀ ਕੀਮਤ 93.87 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਜਦਕਿ ਇਸ ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੀ ਕੀਮਤ ਕ੍ਰਮਵਾਰ 101.81 ਤੇ 93.07 ਰੁਪਏ ਸੀ। ਜ਼ਿਕਰਯੋਗ ਹੈ ਕਿ 22 ਮਾਰਚ ਤੋਂ ਬਾਅਦ 12 ਦਿਨਾਂ ਅੰਦਰ ਤੇਲ ਕੀਮਤਾਂ 'ਚ ਕੀਤਾ ਗਿਆ ਇਹ 10ਵਾਂ ਵਾਧਾ ਹੈ। -ਪੀਟੀਆਈ



Most Read

2024-09-21 15:39:45