Economy >> The Tribune


ਪੈਟਰੋਲ ਅਤੇ ਡੀਜ਼ਲ 80 ਪੈਸੇ ਹੋਰ ਮਹਿੰਗੇ


Link [2022-04-08 16:35:12]



ਨਵੀਂ ਦਿੱਲੀ, 6 ਅਪਰੈਲ

ਪੈਟਰੋਲ ਅਤੇ ਡੀਜ਼ਲ ਅੱਜ 80-80 ਪੈਸੇ ਹੋਰ ਮਹਿੰਗੇ ਹੋ ਗਏ। ਪਿਛਲੇ 16 ਦਿਨਾਂ 'ਚ ਤੇਲ ਦੀਆਂ ਕੀਮਤਾਂ 10 ਰੁਪਏ ਪ੍ਰਤੀ ਲਿਟਰ ਤੱਕ ਵਧ ਗਈਆਂ ਹਨ। ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ 14ਵੀਂ ਵਾਰ ਵਾਧਾ ਕੀਤਾ ਗਿਆ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 105 ਰੁਪਏ 41 ਪੈਸੇ ਪ੍ਰਤੀ ਲਿਟਰ ਤੱਕ ਪਹੁੰਚ ਗਈ ਹੈ ਜਦਕਿ ਡੀਜ਼ਲ ਦਾ ਭਾਅ 96.67 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਤੇਲ ਦੇ ਭਾਅ ਪੂਰੇ ਦੇਸ਼ 'ਚ ਵਧਾਏ ਗਏ ਹਨ ਅਤੇ ਸਥਾਨਕ ਟੈਕਸਾਂ ਮੁਤਾਬਕ ਇਨ੍ਹਾਂ ਦੀ ਕੀਮਤ ਵੱਖ ਵੱਖ ਹੈ। ਉਧਰ ਸਰਕਾਰ ਵੱਲੋਂ ਕੁਦਰਤੀ ਗੈਸ ਦੀਆਂ ਕੀਮਤਾਂ ਨੂੰ ਰਿਕਾਰਡ ਪੱਧਰ ਤੱਕ ਵਧਾਉਣ ਤੋਂ ਬਾਅਦ ਦਿੱਲੀ, ਮੁੰਬਈ ਅਤੇ ਗੁਜਰਾਤ 'ਚ ਸੀਐੱਨਜੀ ਦੀ ਕੀਮਤ 'ਚ ਬੁੱਧਵਾਰ ਨੂੰ ਭਾਰੀ ਵਾਧਾ ਹੋਇਆ ਹੈ। ਮਹਾਨਗਰ ਗੈਸ ਲਿਮਟਿਡ ਨੇ ਮੁੰਬਈ 'ਚ ਕੰਪਰੈਸਡ ਨੈਚੁਰਲ ਗੈਸ (ਸੀਐੱਨਜੀ) ਦੀ ਕੀਮਤ 7 ਰੁਪਏ ਪ੍ਰਤੀ ਕਿਲੋ ਵਧਾ ਕੇ 67 ਰੁਪਏ ਕਰ ਦਿੱਤੀ ਹੈ ਜਦਕਿ ਗੁਜਰਾਤ ਗੈਸ ਨੇ ਦਰਾਂ 'ਚ ਸਾਢੇ 6 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ ਅਤੇ ਇਹ ਹੁਣ 76.98 ਰੁਪਏ ਹੋ ਗਈ ਹੈ। ਕੌਮੀ ਰਾਜਧਾਨੀ 'ਚ ਇੰਦਰਪ੍ਰਸਥ ਗੈਸ ਲਿਮਟਿਡ ਨੇ ਸੀਐੱਨਜੀ ਦੀ ਕੀਮਤ 'ਚ ਢਾਈ ਰੁਪਏ ਪ੍ਰਤੀ ਕਿਲੋ ਦਾ ਹੋਰ ਵਾਧਾ ਕੀਤਾ ਹੈ ਜਿਸ ਨਾਲ ਬੀਤੇ ਇਕ ਮਹੀਨੇ 'ਚ ਦਰਾਂ 'ਚ ਵਾਧਾ ਕਰੀਬ 10 ਰੁਪਏ ਪ੍ਰਤੀ ਕਿਲੋ ਹੋ ਚੁੱਕਾ ਹੈ। -ਪੀਟੀਆਈ



Most Read

2024-09-20 00:42:08