ਨਵੀਂ ਦਿੱਲੀ, 5 ਅਪਰੈਲ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੰਗਲਵਾਰ ਨੂੰ 80-80 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਇਸ ਨਾਲ ਪਿਛਲੇ ਦੋ ਹਫ਼ਤਿਆਂ ਵਿੱਚ ਕੀਮਤਾਂ ਵਿੱਚ ਕੁੱਲ ਵਾਧਾ 9.20 ਰੁਪਏ ਪ੍ਰਤੀ ਲਿਟਰ ਹੋ ਗਿਆ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 104.61 ਰੁਪਏ ਪ੍ਰਤੀ ਲਿਟਰ ਹੋ ਜਾਵੇਗੀ ਜੋ ਪਹਿਲਾਂ 103.81 ਰੁਪਏ ਸੀ, ਜਦੋਂਕਿ ਡੀਜ਼ਲ ਦੀਆਂ ਕੀਮਤਾਂ 95.07 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 95.87 ਰੁਪਏ ਹੋ ਗਈਆਂ ਹਨ। 22 ਮਾਰਚ ਨੂੰ ਦਰਾਂ ਵਿੱਚ ਸੋਧ ਦੌਰਾਨ ਸਾਢੇ ਚਾਰ ਮਹੀਨਿਆਂ ਮਗਰੋਂ ਕੀਮਤਾਂ ਵਿੱਚ ਇਹ 13ਵਾਂ ਵਾਧਾ ਹੈ। -ਪੀਟੀਆਈ
2024-09-21 10:24:42