Breaking News >> News >> The Tribune


ਕੇਂਦਰ ਨੇ ਪੈਟਰੋਲ ਤੋਂ 8 ਰੁਪਏ ਅਤੇ ਡੀਜ਼ਲ ਤੋਂ 6 ਰੁਪਏ ਐਕਸਾਈਜ਼ ਡਿਊਟੀ ਘਟਾਈ


Link [2022-05-21 23:32:25]



ਨਵੀਂ ਦਿੱਲੀ, 21 ਮਈ

ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਪੈਟਰੋਲ ਤੋਂ 8 ਰੁਪਏ ਅਤੇ ਡੀਜ਼ਲ ਤੋਂ 6 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਵੱਲੋਂ ਇਹ ਐਲਾਨ ਕੌਮਾਂਤਰੀ ਤੇਲ ਕੀਮਤਾਂ ਵਿੱਚ ਵਾਧੇ ਦੇ ਚੱਲਦਿਆਂ ਦੇਸ਼ ਵਿੱਚ ਤੇਲ ਕੀਮਤਾਂ ਦੇ ਭਾਅ ਵਿੱਚ ਵਾਧੇ ਤੋਂ ਬਚਣ ਲਈ ਕੀਤਾ ਗਿਆ ਹੈ। ਵਿੱਤੀ ਮੰਤਰੀ ਨੇ ਕਿਹਾ, ''ਐਕਸਾਈਜ਼ ਘਟਣ ਨਾਲ ਪੈਟਰੋਲ ਦੀ ਕੀਮਤ 9.5 ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 7 ਰੁਪਏ ਪ੍ਰਤੀ ਲਿਟਰ ਘਟੇਗੀ।'' ਉਨ੍ਹਾਂ ਕਿਹਾ ਕਿ ਰਸੋਈ ਗੈਸ ਦੇ ਭਾਅ ਵਧਣ ਨਾਲ ਪਿਆ ਬੋਝ ਘਟਾਉਣ ਲਈ ਸਰਕਾਰ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਾਲ ਵਿੱਚ 12 ਸਿਲੰਡਰਾਂ 'ਤੇ ਪ੍ਰਤੀ ਸਿਲੰਡਰ 200 ਰੁਪਏ ਸਬਸਿਡੀ ਵੀ ਦੇਵੇਗੀ। -ਪੀਟੀਆਈ



Most Read

2024-09-20 15:37:31