Breaking News >> News >> The Tribune


ਕੋਵੀਸ਼ੀਲਡ ਦੀ ਦੂਜੀ ਡੋਜ਼ 8-16 ਹਫ਼ਤਿਆਂ ਬਾਅਦ ਦੇਣ ਦੀ ਸਿਫ਼ਾਰਿਸ਼


Link [2022-03-21 09:57:03]



ਨਵੀਂ ਦਿੱਲੀ, 20 ਮਾਰਚ

ਟੀਕਾਕਰਨ ਬਾਰੇ ਭਾਰਤ ਦੀ ਚੋਟੀ ਦੀ ਇਕਾਈ 'ਐੱਨਟੀਏਜੀਆਈ' ਨੇ ਕਰੋਨਾ ਵੈਕਸੀਨ ਕੋਵੀਸ਼ੀਲਡ ਦੀ ਦੂਜੀ ਖ਼ੁਰਾਕ, ਪਹਿਲੀ ਡੋਜ਼ ਤੋਂ 8-16 ਹਫ਼ਤਿਆਂ ਮਗਰੋਂ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਕੌਮੀ ਸਲਾਹਕਾਰ ਗਰੁੱਪ ਮੁਤਾਬਕ ਦੂਜਾ ਟੀਕਾ, ਪਹਿਲਾ ਟੀਕਾ ਲੱਗਣ ਦੇ ਅੱਠ ਤੋਂ 16 ਹਫ਼ਤਿਆਂ ਦੇ ਵਿਚ ਲਵਾਇਆ ਜਾ ਸਕਦਾ ਹੈ। ਵਰਤਮਾਨ 'ਚ ਦੂਜੀ ਖ਼ੁਰਾਕ 12-16 ਹਫ਼ਤਿਆਂ ਬਾਅਦ ਦਿੱਤੀ ਜਾ ਰਹੀ ਸੀ। ਭਾਰਤ ਬਾਇਓਟੈੱਕ ਦੇ ਕੋਵੈਕਸੀਨ ਦੇ ਸ਼ਡਿਊਲ ਵਿਚ ਤਬਦੀਲੀ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਸ ਟੀਕੇ ਦੀ ਦੂਜੀ ਡੋਜ਼ ਪਹਿਲੀ ਦੇ 28 ਦਿਨਾਂ ਬਾਅਦ ਦਿੱਤੀ ਜਾਂਦੀ ਹੈ। ਕੋਵੀਸ਼ੀਲਡ ਬਾਰੇ ਕੀਤੀ ਗਈ ਸਿਫ਼ਾਰਿਸ਼ ਨੂੰ ਅਜੇ ਕੌਮੀ ਟੀਕਾਕਰਨ ਪ੍ਰੋਗਰਾਮ ਵਿਚ ਲਾਗੂ ਕੀਤਾ ਜਾਣਾ ਹੈ। -ਪੀਟੀਆਈ



Most Read

2024-09-22 04:42:22