Sport >> The Tribune


ਪੱਤੋ ਕਬੱਡੀ ਕੱਪ: 75 ਕਿੱਲੋ ’ਚ ਭਾਈ ਰੂਪਾ ਟੀਮ ਦੀ ਝੰਡੀ


Link [2022-03-21 16:14:50]



ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ, 20 ਮਾਰਚ

ਬਾਬਾ ਰੁੱਖੜ ਦਾਸ ਕਲੱਬ ਅਤੇ ਭਾਈ ਵੀਰ ਸਿੰਘ ਸਮਾਜ ਸੇਵੀ ਕਲੱਬ ਪੱਤੋ ਹੀਰਾ ਸਿੰਘ ਵੱਲੋਂ ਸਮੂਹ ਪਿੰਡ ਵਾਸੀਆਂ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। 75 ਕਿੱਲੋ ਕਬੱਡੀ ਵਿੱਚ ਭਾਈ ਰੂਪਾ ਦੀ ਟੀਮ ਨੇ ਪਹਿਲੇ ਸਥਾਨ 'ਤੇ ਰਹਿ ਕੇ ਤਪਾ ਮੰਡੀ ਦੀ ਟੀਮ ਨੂੰ ਚਿੱਤ ਕੀਤਾ। ਕਬੱਡੀ 63 ਕਿੱਲੋ ਵਿੱਚ ਪੱਤੋ ਹੀਰਾ ਸਿੰਘ ਦੀ ਟੀਮ ਨੇ ਪਿੰਡ ਗਹਿਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਬੱਡੀ 32 ਕਿੱਲੋ ਮੁਕਾਬਲਿਆਂ ਵਿੱਚ ਚੰਦ ਪੁਰਾਣਾ ਦੀ ਟੀਮ ਨੇ ਮੇਜ਼ਬਾਨ ਪੱਤੋ ਹੀਰਾ ਸਿੰਘ ਦੀ ਟੀਮ ਨੂੰ ਫਾਈਨਲ ਮੁਕਾਬਲੇ ਵਿੱਚ ਹਰਾਇਆ। ਜਿੱਥੇ ਵੱਡੀਆਂ ਟੀਮਾਂ ਨੇ ਵਧੀਆ ਖੇਡ ਦੇ ਜੌਹਰ ਦਿਖਾਏ, ਉਥੇ 37 ਕਿੱਲੋ ਵਰਗ ਦੇ ਨੰਨ੍ਹੇ ਖਿਡਾਰੀਆਂ ਨੇ ਭਰਪੂਰ ਵਾਹਵਾਹੀ ਖੱਟੀ।

ਜੇਤੂ ਟੀਮਾਂ ਨੂੰ ਟੂਰਨਾਮੈਂਟ ਕਮੇਟੀ ਵੱਲੋਂ ਪ੍ਰਧਾਨ ਪਰਮਿੰਦਰ ਸਿੰਘ ਪਿੰਦੂ ਅਤੇ ਡਾ. ਕੁਲਵੰਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਇਨਾਮ ਤਕਸੀਮ ਕੀਤੇ ਗਏ। ਉਨ੍ਹਾਂ ਜੇਤੂ ਟੀਮਾਂ ਨੂੰ ਮੁਬਾਰਕ ਦਿੰਦਿਆਂ ਹਾਰੀਆਂ ਟੀਮਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਬਾਬਾ ਇੰਦਰ ਦਾਸ ਪੱਤੋ, ਚੇਅਰਮੈਨ ਖਣਮੁੱਖ ਭਾਰਤੀ ਕੁਲਦੀਪ ਸਿੰਘ ਬਲਾਕ ਸਮਿਤੀ ਮੈਂਬਰ, ਹਰਵੀਰ ਸਿੰਘ ਹੀਰੋ ਮੱਟੂ ਕਬੱਡੀ ਕੋਚ, ਭੋਲੂ ਕੈਨੇਡਾ, ਹਰਜਿੰਦਰ ਸਿੰਘ ਮਾਨ,

ਸ਼ੀਰਾ ਤੇ ਨੈਬਾ ਸੀਨੀਅਰ ਕਬੱਡੀ ਖਿਡਾਰੀ, ਗੋਲਡੀ ਮਾਨ, ਬਾਈ ਸੁਖਦਰਸ਼ਨ ਸਿੰਘ, ਸੁਖਮਿੰਦਰ ਸਿੰਘ ਪੰਚ, ਬਲਬੀਰ ਸਿੰਘ ਗੋਗਾ ਸਮੇਤ ਖੇਡ ਪ੍ਰੇਮੀ ਤੇ ਪਤਵੰਤਿਆਂ ਨੇ ਕਬੱਡੀ ਟੂਰਨਾਮੈਂਟ ਦਾ ਆਨੰਦ ਮਾਣਿਆ।



Most Read

2024-09-20 07:27:12