World >> The Tribune


ਪਾਬੰਦੀਆਂ ਦੇ ਬਾਵਜੂਦ ਭਾਰਤ ਤੋਂ 70 ਲੱਖ ਟਨ ਕਣਕ ਬਰਾਮਦ ਹੋਣ ਦੀ ਉਮੀਦ


Link [2022-06-11 15:34:16]



ਸੰਯੁਕਤ ਰਾਸ਼ਟਰ, 10 ਜੂਨ

ਕਣਕ ਦੀ ਬਰਾਮਦ 'ਤੇ ਕੁੱਝ ਪਾਬੰਦੀਆਂ ਦੇ ਬਾਵਜੂਦ 2022-23 ਵਿੱਚ ਭਾਰਤ ਤੋਂ 70 ਲੱਖ ਟਨ ਕਣਕ ਬਰਾਮਦ ਹੋਣ ਦੀ ਉਮੀਦ ਹੈ, ਜੋ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਵੱਧ ਹੋਵੇਗੀ। ਇਨ੍ਹਾਂ ਪਾਬੰਦੀਆਂ ਵਿੱਚ ਪਹਿਲੇ ਇਕਰਾਰਨਾਮਿਆਂ ਦੀ ਵਚਨਬੱਧਤਾ, ਸਰਕਾਰ ਤੋਂ ਸਰਕਾਰ ਤੱਕ ਵਿਕਰੀ ਅਤੇ ਖਾਧ ਪਦਾਰਥਾਂ ਦੀ ਸੁਰੱਖਿਆ ਦੇ ਉਦੇਸ਼ ਨਾਲ ਕੀਤੀ ਜਾਣ ਵਾਲੀ ਬਰਾਮਦਗੀ ਸ਼ਾਮਲ ਨਹੀਂ ਹੈ। ਦਿ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫਏਓ) ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਸਾਲ 2022-23 ਦੇ ਆਲਮੀ ਕਣਕ ਬਾਜ਼ਾਰ 'ਚ ਕਾਫੀ ਬੇਯਕੀਨੀ ਦਾ ਮਾਹੌਲ ਰਹੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਜੰਗ ਕਾਰਨ ਕਈ ਦੇਸ਼ਾਂ ਦੀਆਂ ਵਪਾਰਕ ਨੀਤੀਆਂ ਵਿੱਚ ਬਦਲਾਅ ਅਤੇ ਕੌਮੀ ਪੱਧਰ 'ਤੇ ਉੱਚੀਆਂ ਕੀਮਤਾਂ ਕਣਕ ਦੇ ਬਾਜ਼ਾਰ ਨੂੰ ਨਵੀਂ ਦਿਸ਼ਾ ਦੇਣਗੀਆਂ। ਖੁਰਾਕ ਏਜੰਸੀ ਨੇ ਕਿਹਾ ਕਿ 2008 ਤੋਂ ਬਾਅਦ ਹੁਣ ਆਲਮੀ ਪੱਧਰ 'ਤੇ ਕਣਕ ਦੀ ਕੀਮਤ ਇੰਨੀ ਵਧੀ ਹੈ। ਇਸ ਤੋਂ ਇਲਾਵਾ 2022-23 'ਚ ਸਪਲਾਈ ਸਬੰਧੀ ਚਿੰਤਾ ਕਾਰਨ ਵੀ ਦਬਾਅ ਵਧ ਰਿਹਾ ਹੈ।ਸਾਲ 2022 ਲਈ ਕਣਕ ਦਾ ਉਤਪਾਦਨ 2021 ਦੇ ਰਿਕਾਰਡ ਪੱਧਰ ਤੋਂ 0.8 ਫੀਸਦੀ ਘੱਟ ਕੇ 77.1 ਕਰੋੜ ਟਨ ਰਹਿਣ ਦੀ ਉਮੀਦ ਹੈ, ਜੋ ਬੀਤੇ ਚਾਰ ਸਾਲਾਂ ਵਿੱਚ ਪਹਿਲੀ ਗਿਰਾਵਟ ਹੋਵੇਗੀ। -ਪੀਟੀਆਈ



Most Read

2024-09-19 19:22:23