Breaking News >> News >> The Tribune


ਅਯੁੱਧਿਆ ਜਾ ਰਹੇ ਕਰਨਾਟਕ ਦੇ 7 ਤੀਰਥ ਯਾਤਰੀਆਂ ਦੀ ਯੂਪੀ ’ਚ ਸੜਕ ਹਾਦਸੇ ਕਾਰਨ ਮੌਤ, 9 ਜ਼ਖ਼ਮੀ


Link [2022-05-29 10:48:06]



ਬਹਿਰਾਇਚ (ਯੂਪੀ), 29 ਮਈ

ਉੱਤਰ ਪ੍ਰਦੇਸ਼ ਵਿਚ ਬਹਿਰਾਇਚ-ਲਖੀਮਪੁਰ ਰੋਡ 'ਤੇ ਅੱਜ ਸਵੇਰੇ ਮਿੰਨੀ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਵਿਚ ਤਿੰਨ ਔਰਤਾਂ ਸਮੇਤ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 9 ਹੋਰ ਗੰਭੀਰ ਜ਼ਖ਼ਮੀ ਹੋ ਗਏ। ਕਰਨਾਟਕ ਦੇ ਬਿਦਰ ਜ਼ਿਲ੍ਹੇ ਤੋਂ 16 ਯਾਤਰੀ ਮਿੰਨੀ ਬੱਸ ਵਿੱਚ ਤੀਰਥ ਯਾਤਰਾ ਲਈ ਅਯੁੱਧਿਆ ਜਾ ਰਹੇ ਸਨ ਪਰ ਬਹਰਾਇਚ-ਲਖੀਮਪੁਰ ਰੋਡ 'ਤੇ ਜ਼ਿਲ੍ਹੇ ਦੇ ਮੋਤੀਪੁਰ ਥਾਣੇ ਅਧੀਨ ਪੈਂਦੇ ਨੈਨਿਹਾ ਮੰਡੀ ਨੇੜੇ ਉਨ੍ਹਾਂ ਦੀ ਗੱਡੀ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ ਅਤੇ ਬੱਸ ਡਰਾਈਵਰ ਸਮੇਤ ਪੰਜ ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਹੋਰਾਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਵਧੀਕ ਪੁਲੀਸ ਸੁਪਰਡੈਂਟ ਨੇ ਦੱਸਿਆ ਕਿ ਹਾਦਸੇ ਵਿੱਚ ਨੌਂ ਲੋਕ ਗੰਭੀਰ ਜ਼ਖ਼ਮੀ ਹੋ ਗਏ।



Most Read

2024-09-20 06:50:20