Breaking News >> News >> The Tribune


ਉੜੀਸਾ: ਵਿਧਾਇਕ ਦੀ ਗੱਡੀ ਲੋਕਾਂ ’ਤੇ ਚੜ੍ਹੀ, 7 ਪੁਲੀਸ ਕਰਮਚਾਰੀਆਂ ਸਣੇ 22 ਜ਼ਖ਼ਮੀ


Link [2022-03-12 16:20:49]



ਭੁਵਨੇਸ਼ਵਰ, 12 ਮਾਰਚ

ਉੜੀਸਾ ਦੇ ਖੁਰਦਾ ਜ਼ਿਲ੍ਹੇ ਦੇ ਬਾਨਾਪੁਰ 'ਚ ਬੀਜੇਡੀ ਦੇ ਮੁਅੱਤਲ ਵਿਧਾਇਕ ਪ੍ਰਸ਼ਾਂਤ ਜਗਦੇਵ ਦੀ ਗੱਡੀ ਲੋਕਾਂ 'ਤੇ ਚੜ੍ਹਨ ਕਾਰਨ ਸੱਤ ਪੁਲੀਸ ਕਰਮਚਾਰੀਆਂ ਸਮੇਤ ਘੱਟੋ-ਘੱਟ 22 ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਚਿਲਕਾ ਦੇ ਵਿਧਾਇਕ ਜਗਦੇਵ ਵੀ ਗੰਭੀਰ ਜ਼ਖ਼ਮੀ ਹੋ ਗਏ। ਬਲਾਕ ਪ੍ਰਧਾਨ ਦੀ ਚੋਣ ਦੌਰਾਨ ਬੀਡੀਓ ਬਾਨਾਪੁਰ ਦੇ ਦਫ਼ਤਰ ਬਾਹਰ ਇਕੱਠੀ ਹੋਈ ਭੀੜ 'ਤੇ ਜਗਦੇਵ ਦੀ ਗੱਡੀ ਕਥਿਤ ਤੌਰ 'ਤੇ ਚੜ੍ਹ ਗਈ। ਬਾਨਾਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਆਰਆਰ ਸਾਹੂ ਸਮੇਤ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਏਮਜ਼ (ਭੁਵਨੇਸ਼ਵਰ) ਲਿਜਾਇਆ ਗਿਆ।



Most Read

2024-09-22 10:36:29