Breaking News >> News >> The Tribune


ਛੱਤੀਸਗੜ੍ਹ: ਪਿਤਾ ਆਪਣੀ 7 ਸਾਲਾ ਧੀ ਦੀ ਲਾਸ਼ 10 ਕਿਲੋਮੀਟਰ ਮੋਢਿਆਂ ’ਤੇ ਚੁੱਕ ਕੇ ਘਰ ਗਿਆ, ਜਾਂਚ ਦੇ ਹੁਕਮ


Link [2022-03-26 23:32:13]



ਅੰਬਿਕਾਪੁਰ, 26 ਮਾਰਚ

ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਪਿਤਾ ਆਪਣੀ ਸੱਤ ਸਾਲ ਦੀ ਧੀ ਦੀ ਲਾਸ਼ ਨੂੰ ਮੋਢਿਆਂ ਉੱਤੇ ਚੁੱਕ ਕੇ ਲਿਜਾਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਬਾਅਦ ਸਿਹਤ ਮੰਤਰੀ ਟੀਐੱਸ ਸਿੰਘ ਦਿਓ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਅਧਿਕਾਰੀਆਂ ਦੇ ਅਨੁਸਾਰ ਜ਼ਿਲ੍ਹੇ ਦੇ ਲਖਨਪੁਰ ਪਿੰਡ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਸ਼ੁੱਕਰਵਾਰ ਸਵੇਰੇ ਲੜਕੀ ਦੀ ਮੌਤ ਹੋ ਗਈ ਅਤੇ ਉਸ ਦੇ ਪਿਤਾ ਲਾਸ਼ ਲੈ ਕੇ ਜਾਣ ਵਾਲੇ ਵਾਹਨ ਦੇ ਆਉਣ ਤੋਂ ਪਹਿਲਾਂ ਲਾਸ਼ ਨੂੰ ਚੁੱਕ ਕੇ ਘਰ ਲੈ ਗਿਆ। ਉਨ੍ਹਾਂ ਨੇ ਦੱਸਿਆ ਕਿ ਅਮਰਾਲਾ ਪਿੰਡ ਦਾ ਈਸ਼ਵਰ ਦਾਸ ਆਪਣੀ ਬਿਮਾਰ ਬੇਟੀ ਸੁਰੇਖਾ ਨੂੰ ਸਵੇਰੇ ਲਖਨਪੁਰ ਕਮਿਊਨਿਟੀ ਹੈਲਥ ਸੈਂਟਰ ਲੈ ਕੇ ਆਇਆ ਸੀ। ਉਸ ਦੇ ਆਕਸੀਜਨ ਦਾ ਪੱਧਰ ਕਾਫੀ ਘੱਟ ਸੀ ਤੇ ਉਹ ਦਮ ਤੋੜ ਗਈ।



Most Read

2024-09-21 22:47:08