World >> The Tribune


ਕਾਬੁਲ ਵਿੱਚ ਸਕੂਲਾਂ ਨੇੜੇ ਧਮਾਕੇ, 7 ਬੱਚਿਆਂ ਦੀ ਮੌਤ


Link [2022-04-20 06:54:22]



ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਸਿੱਖਿਆ ਕੇਂਦਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕਿਆਂ ਵਿੱਚ ਲਗਪਗ ਸੱਤ ਬੱਚਿਆਂ ਦੀ ਮੌਤ ਹੋ ਗਈ। ਕਾਬੁਲ ਪੁਲੀਸ ਦੇ ਬੁਲਾਰੇ ਖਾਲਿਦ ਜ਼ਦਰਾਨ ਅਤੇ ਸ਼ਹਿਰ ਦੇ ਐਮਰਜੈਂਸੀ ਹਸਪਤਾਲ ਮੁਤਾਬਕ, ਲੜੀਵਾਰ ਹੋਏ ਇਨ੍ਹਾਂ ਧਮਾਕਿਆਂ ਵਿੱਚ ਸੱਤ ਬੱਚੇ ਜ਼ਖ਼ਮੀ ਹੋਏ ਹਨ ਅਤੇ ਮੌਤਾਂ ਵਧਣ ਦਾ ਖ਼ਦਸ਼ਾ ਹੈ। ਇਹ ਧਮਾਕੇ ਕਾਬੁਲ ਦੇ ਦਸ਼ਤ-ਏ-ਬਾਰਚੀ ਇਲਾਕੇ ਵਿੱਚ ਅਬਦੁਲ ਰਹੀਮ ਸ਼ਹੀਦ ਹਾਈ ਸਕੂਲ ਦੇ ਅੰਦਰ ਅਤੇ ਇੱਕ ਹੋਰ ਸਿੱਖਿਆ ਕੇਂਦਰ ਨੇੜੇ ਹੋਏ ਹਨ। ਇਸ ਖ਼ਬਰ ਏਜੰਸੀ ਦੇ ਪੱਤਰਕਾਰ ਨੇ ਸਕੂਲ ਅੰਦਰ ਕੰਧਾਂ ਖੂਨ ਨਾਲ ਲਥਪਥ ਦੇਖੀਆਂ ਅਤੇ ਨੋਟਬੁੱਕਸ ਅਤੇ ਬੱਚਿਆਂ ਦੇ ਜੁੱਤੇ ਸੜੇ ਹੋਏ ਸਨ। -ਏਪੀ



Most Read

2024-09-20 10:02:35