World >> The Tribune


ਜੀ-7 ਨੇ ਰੂਸ ਤੋਂ ਦਰਾਮਦ ਊਰਜਾ ਦਾ ਭੁਗਤਾਨ ਰੂਬਲ ’ਚ ਕਰਨ ਤੋਂ ਇਨਕਾਰ ਕੀਤਾ


Link [2022-03-29 08:14:52]



ਬਰਲਿਨ, 28 ਮਾਰਚ

ਸੱਤ ਦੇਸ਼ਾਂ ਦੇ ਗਰੁੱਪ (ਜੀ-7) ਨੇ ਊਰਜਾ ਦਰਾਮਦ ਲਈ ਰੂਬਲ ਵਿੱਚ ਭੁਗਤਾਨ ਕਰਨ ਦੀ ਰੂਸ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਜਰਮਨੀ ਦੇ ਊਰਜਾ ਮੰਤਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਜਰਮਨੀ ਦੇ ਊਰਜਾ ਮੰਤਰੀ ਰੌਬਰਟ ਹੇਬੇਕ ਨੇ ਪੱਤਰਕਾਰਾਂ ਨੂੰ ਕਿਹਾ, ''ਜੀ-7 ਦੇ ਸਾਰੇ ਊਰਜਾ ਮੰਤਰੀ ਇਸ ਗੱਲ 'ਤੇ ਪੂਰੀ ਤਰ੍ਹਾਂ ਸਹਿਮਤ ਹਨ ਕਿ ਰੂਸ ਤੋਂ ਊਰਜਾ ਦੀ ਦਰਾਮਦ ਲਈ ਰੂਬਲ ਵਿੱਚ ਭੁਗਤਾਨ ਕਰਨਾ ਮੌਜੂਦਾ ਸਮਝੌਤਿਆਂ ਦੀ ਇਕਪਾਸੜ ਅਤੇ ਸਪੱਸ਼ਟ ਉਲੰਘਣਾ ਹੋਵੇਗੀ।'' ਹੇਬੇਕ ਨੇ ਜੀ-7 ਦੇਸ਼ਾਂ ਦੇ ਊਰਜਾ ਮੰਤਰੀਆਂ ਨਾਲ ਇੱਕ ਆਨਲਾਈਨ ਮੀਟਿੰਗ ਮਗਰੋਂ ਕਿਹਾ, ''ਰੂਬਲ ਵਿੱਚ ਭੁਗਤਾਨ ਕਰਨਾ ਸਵੀਕਾਰ ਨਹੀਂ ਕੀਤਾ ਜਾਵੇਗਾ। ਅਸੀਂ ਪ੍ਰਭਾਵਿਤ ਕੰਪਨੀਆਂ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਮੰਗ ਦੀ ਪਾਲਣਾ ਨਾ ਕਰਨ ਦੀ ਅਪੀਲ ਕਰਾਂਗੇ।'' ਉਧਰ, ਰੂਸ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ, ''ਅਸੀਂ ਸਪੱਸ਼ਟ ਤੌਰ 'ਤੇ ਗੈਸ ਸਪਲਾਈ ਮੁਫ਼ਤ ਨਹੀਂ ਕਰਾਂਗੇ।'' -ਏਪੀ



Most Read

2024-09-20 19:43:46