Breaking News >> News >> The Tribune


ਮਹਾਰਾਸ਼ਟਰ: ਜਬਰ-ਜਨਾਹ ਕੇਸ ਵਿੱਚ ਨਾ ਫਸਾਉਣ ਲਈ 7 ਲੱਖ ਰੁਪਏ ਵੱਢੀ ਲੈਂਦਾ ਸਬ ਇੰਸਪੈਕਟਰ ਕਾਬੂ


Link [2022-03-08 05:14:26]



ਮੁੰਬਈ, 7 ਮਾਰਚ

ਮੁੰਬਈ ਵਿੱਚ ਜਬਰ-ਜਨਾਹ ਦੇ ਇੱਕ ਕੇਸ ਵਿੱਚ ਸਹਿ-ਮੁਲਜ਼ਮ ਨਾ ਬਣਾਉਣ ਲਈ ਕਥਿਤ ਤੌਰ ਤੇ ਇੱਕ ਵਿਅਕਤੀ ਤੋਂ 7 ਲੱਖ ਰੁਪਹੇ ਵੱਢੀ ਲੈ ਰਹੇ ਪੁਲੀਸ ਦੇ ਇੱਕ ਸਬ ਇੰਸਪੈਕਟਰ (ਐੱਸਆਈ) ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਹਾਰਾਸ਼ਟਰ ਭ੍ਰਿਸ਼ਟਾਚਾਰ ਰੋਕੂ ਬਿਊਰੋ (ਐੱਮਏਸੀਬੀ) ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਐੱਸਆਈ ਭਰਤ ਲਕਸ਼ਮਣ ਮੁੰਡੇ (33) ਮੁੰਬਈ ਵਿੱਚ ਐੱਨ.ਐੱਮ. ਜੋਸ਼ੀ ਮਾਰਗ ਥਾਣੇ ਨਾਲ ਸਬੰਧਤ ਹੈ। ਅੱਜ ਜਾਲ ਵਿਛਾ ਕੇ ਉਸ ਨੂੰ ਸੱਤ ਲੱਖ ਰੁਪਏ ਰਿਸ਼ਵਤ ਲੈਂਦਿਆਂ ਫੜਿਆ ਗਿਆ ਹੈ। ਅਧਿਕਾਰੀ ਮੁਤਾਬਕ, ''ਮੁੰਡੇ ਨੇ 5 ਲੱਖ ਰੁਪਏ ਖ਼ੁਦ ਲਈ, ਦੋ ਲੱਖ ਰੁਪਏ ਇੱਕ ਸੀਨੀਅਰ ਇੰਸਪੈਕਟਰ ਅਤੇ ਜਬਰ-ਜਨਾਹ ਪੀੜਤਾ ਲਈ 30 ਲੱਖ ਰੁਪਏ ਮੰਗੇ ਸਨ। ਮਹਿਲਾ ਨੇ ਸ਼ਿਕਾਇਤਕਰਤਾ ਦੇ ਰਿਸ਼ਤੇਦਾਰ ਖ਼ਿਲਾਫ਼ ਜਬਰ-ਜਬਰ ਦਾ ਕੇਸ ਦਰਜ ਕਰਵਾਇਆ ਸੀ। ਮੁੰਡੇ ਵੱਲੋਂ ਧਮਕਾਏ ਜਾਣ ਮਗਰੋਂ ਸ਼ਿਕਾਇਤਕਰਤਾ ਨੇ ਐੱਨਸੀਬੀ ਦਾ ਰੁਖ ਕੀਤਾ।'' -ਪੀਟੀਆਈ



Most Read

2024-09-22 12:43:15