Sport >> The Tribune


ਸਰਦ ਰੁੱਤ ਓਲੰਪਿਕਸ: ਕੈਨੇਡਾ ਲਗਾਤਾਰ 7ਵੀਂ ਵਾਰ ਆਈਸ ਹਾਕੀ ਦੇ ਫਾਈਨਲ ’ਚ


Link [2022-02-15 07:34:14]



ਪੇਈਚਿੰਗ (ਚੀਨ): ਕੈਨੇਡਾ ਦੀ ਟੀਮ ਅੱਜ ਸਵਿਟਜ਼ਲੈਂਡ ਨੂੰ 10-3 ਨਾਲ ਹਰਾ ਕੇ ਲਗਾਤਾਰ 7ਵੀਂ ਵਾਰ ਸਰਦ ਰੁੱਤ ਓਲੰਪਿਕਸ ਦੇ ਮਹਿਲਾ ਆਈਸ ਹਾਕੀ ਵਰਗ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਫਾਈਨਲ ਵਿੱਚ ਉਸ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਅਮਰੀਕਾ ਜਾਂ ਫਿਨਲੈਂਡ ਦੀ ਟੀਮ ਨਾਲ ਹੋਵੇਗਾ। ਵਿਸ਼ਵ ਖ਼ਿਤਾਬ ਜੇਤੂ ਕੈਨੇਡਾ ਦੀ ਮਹਿਲਾ ਆਈਸ ਹਾਕੀ ਟੀਮ ਨੇ ਮੈਚ ਦੇ ਪਹਿਲੇ ਸਮੇਂ ਦੌਰਾਨ ਸਿਰਫ ਤਿੰਨ ਮਿੰਟਾਂ ਵਿੱਚ ਹੀ ਪੰਜ ਗੋਲ ਦਾਗ ਦਿੱਤੇ ਸਨ। ਟੀਮ ਦੀ ਜਿੱਤ ਮਗਰੋਂ ਸੀਨੀਅਰ ਖਿਡਾਰਨ ਸਾਰ੍ਹਾ ਨਰਸ ਨੇ ਕਿਹਾ, ''ਅਸੀਂ ਹੁਣ ਖੇਡ ਨੂੰ ਨਵੀਂ ਉਚਾਈਆਂ 'ਤੇ ਲਿਜਾ ਰਹੇ ਹਾਂ।'' ਨਰਸ ਮੁਤਾਬਕ, ''ਅਸੀਂ ਅਜਿਹੀ ਸ਼ੈਲੀ ਵਿੱਚ ਹਾਕੀ ਖੇਡ ਰਹੇ ਹਾਂ, ਜਿਹੜੀ ਸਾਡੇ ਟੂਰਨਾਮੈਂਟ ਵਿੱਚ ਇਸ ਤੋਂ ਪਹਿਲਾਂ ਦਿਖਾਈ ਨਹੀਂ ਦਿੰਦੀ ਸੀ ਅਤੇ ਹੁਣ ਅਗਲੇ ਪੰਜ ਤੋਂ ਦਸ ਸਾਲਾਂ ਵਿੱਚ ਹੋਰ ਮੁਲਕ ਵੀ ਸਾਡੀ ਸ਼ੈਲੀ 'ਚ ਖੇਡਣਗੇ। ਅਸੀਂ ਆਪਣੀ ਖੇਡ ਨੂੰ ਵਧੀਆ ਬਣਾ ਰਹੇ ਹਾਂ।'' -ਰਾਇਟਰਜ਼



Most Read

2024-09-20 13:38:55