Breaking News >> News >> The Tribune


ਅਰੁਣਾਚਲ ਪ੍ਰਦੇਸ਼ ਵਿੱਚ ਬਰਫੀ਼ਲੇ ਤੂਫਾਨ ਵਿੱਚ 7 ਫੌਜੀ ਜਵਾਨ ਫਸੇ, ਰਾਹਤ ਤੇ ਬਚਾਅ ਕਾਰਜ ਜਾਰੀ


Link [2022-02-07 16:14:41]



ਨਵੀਂ ਦਿੱਲੀ, 7 ਫਰਵਰੀ

ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਵਿੱਚ ਆਏ ਬਰਫੀਲੇ ਤੁੂਫਾਨ ਵਿੱੱਚ ਭਾਰਤੀ ਫੌਜ ਦੇ 7 ਜਵਾਨ ਫਸ ਗਏ ਹਨ। ਸੂਤਰਾਂ ਨੇ ਸੋਮਵਾਰ ਨੂੰ ਕਿਹਾ ਕਿ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਫੌਜੀ ਜਵਾਨ ਗਸ਼ਤ ਕਰ ਰਹੀ ਟੀਮ ਵਿੱਚ ਸ਼ਾਮਲ ਸਨ। ਉਹ ਐਤਵਾਰ ਨੂੰ ਆਏ ਬਰਫੀਲੇ ਤੂਫਾਨ ਵਿੱਚ ਫਸ ਗਏ। ਰਾਹਤ ਕਾਰਜਾਂ ਵਿੱਚ ਮਦਦ ਲਈ ਮਾਹਿਰਾਂ ਦੀ ਟੀਮ ਨੂੰ ਹਵਾਈ ਮਾਰਗ ਰਾਹੀਂ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਬੀਤੇ ਕੁਝ ਦਿਨਾਂ ਤੋਂ ਮੌਸਮ ਖਰਾਬ ਹੈ ਅਤੇ ਬਰਫਬਾਰੀ ਹੋ ਰਹੀ ਹੈ। -ਏਜੰਸੀ



Most Read

2024-09-23 06:23:22