Breaking News >> News >> The Tribune


ਮੁਲਕ ਦੀਆਂ ਨੀਤੀਆਂ ਬੀਤੇ 7 ਵਰ੍ਹਿਆਂ ਵਿੱਚ ਔਰਤਾਂ ਬਾਰੇ ਵਧੇਰੇ ਸੰਵੇਦਨਸ਼ੀਲ ਹੋਈਆਂ: ਮੋਦੀ


Link [2022-01-31 16:35:24]



ਨਵੀਂ ਦਿੱਲੀ, 31 ਜਨਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਬੀਤੇ 7 ਸਾਲਾਂ ਵਿੱਚ ਮੁਲਕ ਦੀਆਂ ਨੀਤੀਆਂ ਔਰਤਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਈਆਂ ਹਨ ਅਤੇ ਬਦਲ ਰਹੇ ਭਾਰਤ ਵਿੱਚ ਔਰਤਾਂ ਦੀ ਭੂਮਿਕਾ ਦਾ ਨਿਰੰਤਰ ਵਿਸਥਾਰ ਹੋ ਰਿਹਾ ਹੈ। ਕੌਮੀ ਮਹਿਲਾ ਕਮਿਸ਼ਨ ਦੇ 30ਵੇਂ ਸਥਾਪਨਾ ਦਿਵਸ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮਹਿਲਾ ਕਮਿਸ਼ਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਉੱਦਮਤਾ ਲਈ ਔਰਤਾਂ ਦੀ ਭੁੂਮਿਕਾ ਨੂੰ ਵੱੱਧ ਤੋਂ ਵੱਧ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ, ''ਅੱਜ ਭਾਰਤ ਉਨ੍ਹਾਂ ਮੁਲਕਾਂ ਵਿੱਚ ਸ਼ੁਮਾਰ ਹੈ, ਜੋ ਔਰਤਾਂ ਨੂੰ ਸਭ ਤੋਂ ਵੱਧ ਜਣੇਪਾ ਛੁੱਟੀਆਂ(26 ਹਫਤੇ) ਦਿੰਦਾ ਹੈ। ਘੱਟ ਉਮਰ ਵਿੱਚ ਵਿਆਹ ,ਧੀਆਂ ਦੀ ਪੜ੍ਹਾਈ ਵਿੱਚ ਅੜਿੱਕਾ ਨਾ ਬਣੇ ਇਸ ਲਈ ਧੀਆਂ ਦੇ ਵਿਆਹ ਦੀ ਉਮਰ ਨੂੰ 21 ਸਾਲ ਕਰਨ ਦੀ ਕੋਸ਼ਿਸ਼ ਹੈ।'' ਉਨ੍ਹਾਂ ਕਿਹਾ ਕਿ ਨਵੇਂ ਭਾਰਤ ਵਿੱਚ ਔਰਤਾਂ ਦੀ ਭੂਮਿਕਾ ਦਾ ਨਿਰੰਤਰ ਵਿਸਥਾਰ ਹੋ ਰਿਹਾ ਹੈ। ਇਸ ਲਈ ਕੌਮੀ ਮਹਿਲਾ ਕਮਿਸ਼ਨ ਦੀ ਭੂਮਿਕਾ ਦਾ ਵਿਸਥਾਰ ਵੀ ਅੱਜ ਸਮੇਂ ਦੀ ਮੰਗ ਹੈ। ਅਜਿਹੇ ਵਿੱਚ ਅੱਜ ਮੁਲਕ ਦੇ ਸਭਨਾਂ ਮਹਿਲਾ ਕਮਿਸ਼ਨਾਂ ਨੂੰ ਆਪਣਾ ਘੇਰਾ ਵੀ ਵਧਾਉਣਾ ਪਵੇਗਾ ਅਤੇ ਆਪਣੇ ਸੂਬਿਆਂ ਦੀਆਂ ਔਰਤਾਂ ਨੂੰ ਨਵੀਂ ਦਿਸ਼ਾ ਦੇਣੀ ਪਵੇਗੀ। -ਏਜੰਸੀ



Most Read

2024-09-23 12:17:43