Breaking News >> News >> The Tribune


ਈਡੀ ਵੱਲੋਂ ਊਧਵ ਠਾਕਰੇ ਦੇ ਰਿਸ਼ਤੇਦਾਰ ਦੀ 6.45 ਕਰੋੜ ਦੀ ਜਾਇਦਾਦ ਜ਼ਬਤ


Link [2022-03-22 19:59:20]



ਮੁੰਬਈ, 22 ਮਾਰਚ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡੀ ਕਾਰਵਾਈ ਕਰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਰਿਸ਼ਤੇਦਾਰ ਦੀ ਅਚੱਲ ਜਾਇਦਾਦ ਜ਼ਬਤ ਕੀਤੀ ਹੈ। ਈਡੀ ਨੇ ਅੱਜ ਦੱਸਿਆ ਕਿ ਉਸ ਨੇ ਥਾਣੇ ਸਥਿਤ ਪੁਸ਼ਪਕ ਗਰੁੱਪ ਦੀਆਂ ਕੰਪਨੀਆਂ ਵਿੱਚ ਸ਼ਾਮਲ ਪੁਸ਼ਪਕ ਬੁਲੀਅਨ ਦੀ 6.45 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਜ਼ਬਤ ਜਾਇਦਾਦ ਵਿੱਚ ਥਾਣੇ ਦੇ ਨੀਲਾਂਬਰੀ ਪ੍ਰਾਜੈਕਟ ਤਹਿਤ 11 ਰਿਹਾਇਸ਼ੀ ਫਲੈਟਾਂ ਨੂੰ ਵੀ ਸੀਲ ਕੀਤਾ ਗਿਆ ਹੈ। ਇਹ ਪ੍ਰਾਜੈਕਟ ਸ੍ਰੀ ਸਾਈਬਾਬਾ ਗ੍ਰਹਿਨਿਰਮਿਤੀ ਪ੍ਰਾਈਵੇਟ ਲਿਮਟਡ ਨਾਲ ਜੁੜਿਆ ਹੋਇਆ ਹੈ। ਇਸ ਦੀ ਮਾਲਕੀ ਅਤੇ ਅਧਿਕਾਰ ਸ੍ਰੀਧਰ ਮਾਧਵ ਪਾਤਨਕਰ ਕੋਲ ਹੈ। ਪਾਤਨਕਰ ਮੁੱਖ ਮੰਤਰੀ ਊਧਵ ਦੀ ਪਤਨੀ ਰਸ਼ਮੀ ਠਾਕਰੇ ਦਾ ਭਰਾ ਹੈ। ਈਡੀ ਨੇ ਕਿਹਾ ਕਿ ਪੁਸ਼ਪਕ ਬੁਲੀਅਨ ਅਤੇ ਇਸ ਗਰੁੱਪ ਦੀਆਂ ਹੋਰ ਕੰਪਨੀਆਂ ਖ਼ਿਲਾਫ਼ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਮਾਰਚ 2017 ਨੂੰ ਕੇਸ ਦਰਜ ਹੋਇਆ ਸੀ, ਜਿਸ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। -ਆਈਏਐੱਨਐੱਸ



Most Read

2024-09-22 04:38:25