Breaking News >> News >> The Tribune


ਯੂਪੀ ਚੋਣਾਂ: ਦੂਜੇ ਪੜਾਅ ਵਿੱਚ 64.42 ਫ਼ੀਸਦੀ ਪੋਲਿੰਗ ਹੋਈ


Link [2022-02-16 09:32:12]



ਲਖਨਊ, 15 ਫਰਵਰੀ

ਚੋਣ ਕਮਿਸ਼ਨ ਨੇ ਦੱਸਿਆ ਕਿ ਯੂਪੀ ਦੇ 9 ਜ਼ਿਲ੍ਹਿਆਂ ਵਿੱਚ ਪੈਂਦੇ 55 ਹਲਕਿਆਂ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ 64.42 ਫ਼ੀਸਦੀ ਵੋਟਿੰਗ ਹੋਈ ਹੈ। ਚੋਣ ਦਫ਼ਤਰ ਵੱਲੋਂ ਅੱਜ ਜਾਰੀ ਬਿਆਨ ਮੁਤਾਬਕ ਸਹਾਰਨਪੁਰ ਵਿੱਚ 71.13 ਫ਼ੀਸਦੀ, ਬਿਜਨੌਰ ਵਿੱਚ 65.91 ਫ਼ੀਸਦੀ, ਮੁਰਾਦਾਬਾਦ ਵਿੱਚ 67.26 ਫ਼ੀਸਦੀ, ਸੰਬਲ ਵਿੱਚ 62.87 ਫ਼ੀਸਦੀ, ਰਾਮੁਪਰ ਵਿੱਚ 64.26, ਅਮਰੋਹਾ ਵਿੱਚ 71.98, ਭੂਦੌਨ ਵਿੱਚ 59.24, ਬਰੇਲੀ ਵਿੱਚ 61.67 ਤੇ ਸ਼ਾਹਜਹਾਂਪੁਰ ਵਿੱਚ 59.34 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 65.53 ਫ਼ੀਸਦੀ ਤੇ ਸਾਲ 2019 ਵਿੱਚ ਲੋਕ ਸਭਾ ਚੋਣਾਂ 'ਚ 63.13 ਫ਼ੀਸਦੀ ਵੋਟਿੰਗ ਹੋਈ ਸੀ। ਬੀਤੀ 10 ਫਰਵਰੀ ਨੂੰ ਯੂਪੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 62.4 ਫ਼ੀਸਦੀ ਵੋਟਿੰਗ ਹੋਈ ਸੀ। ਬੀਤੇ ਦਿਨ ਹੋਈ ਵੋਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਆਗੂਆਂ ਨੇ ਸੂਬੇ, ਗੋਆ ਤੇ ਉੱਤਰਾਖੰਡ ਦੇ ਲੋਕਾਂ ਨੂੰ ਵੀ ਵੱਡੀ ਗਿਣਤੀ 'ਚ ਵੋਟ ਪਾਉਣ ਜਾਣ ਲਈ ਅਪੀਲ ਕੀਤੀ ਸੀ। -ਪੀਟੀਆਈ



Most Read

2024-09-22 20:40:18