Breaking News >> News >> The Tribune


ਕਰਨਾਟਕ: ਹਿਜਾਬ ਲਾਹੁਣ ਤੋਂ ਇਨਕਾਰੀ ਕਾਲਜ ਦੀਆਂ 60 ਵਿਦਿਆਰਥਣਾਂ ਘਰਾਂ ਨੂੰ ਮੋੜੀਆਂ


Link [2022-02-17 20:00:12]



ਮੰਗਲੌਰ (ਕਰਨਾਟਕ), 17 ਫਰਵਰੀ

ਕਰਨਾਟਕ ਦੇ ਉਡੁਪੀ ਜ਼ਿਲ੍ਹੇ ਵਿੱਚ ਸਰਕਾਰੀ ਜੀ ਸ਼ੰਕਰ ਮੈਮੋਰੀਅਲ ਵਿਮੈਨ ਫਸਟ ਕਲਾਸ ਡਿਗਰੀ ਕਾਲਜ ਵਿੱਚ ਪੜ੍ਹ ਰਹੀਆਂ 60 ਆਖਰੀ ਸਾਲ ਦੀਆਂ ਵਿਦਿਆਰਥਣਾਂ ਨੂੰ ਅੱਜ ਉਨ੍ਹਾਂ ਵੱਲੋਂ ਹਿਜਾਬ ਉਤਾਰਨ ਤੋਂ ਇਨਕਾਰ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਸੀ। ਮੁਸਲਿਮ ਵਿਦਿਆਰਥਣਾਂ ਨੇ ਕਾਲਜ ਪ੍ਰਸ਼ਾਸਨ ਨਾਲ ਬਹਿਸ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਡਿਗਰੀ ਕਾਲਜਾਂ ਵਿੱਚ ਕੋਈ ਯੂਨੀਫਾਰਮ ਕੋਡ ਨਹੀਂ ਹੈ ਪਰ ਅਧਿਕਾਰੀਆਂ ਨੇ ਕਿਹਾ ਕਿ ਕਾਲਜ ਵਿਕਾਸ ਕਮੇਟੀ ਨੇ ਨਿਯਮਾਂ ਤੈਅ ਕੀਤੇ ਹਨ। ਵਿਦਿਆਰਥਣਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਬਿਨਾਂ ਸਿਰ ਢੱਕ ਕੇ ਕਲਾਸਾਂ ਵਿਚ ਨਹੀਂ ਆਉਣਗੀਆਂ। ਉਨ੍ਹਾਂ ਲਈ ਹਿਜਾਬ ਅਤੇ ਸਿੱਖਿਆ ਦੋਵੇਂ ਮਹੱਤਵਪੂਰਨ ਹਨ।



Most Read

2024-09-22 20:34:59