Breaking News >> News >> The Tribune


ਸਿਹਤ ਮੰਤਰਾਲੇ ਨੇ ਐੱਨਬੀਈ ਨੂੰ ਨੀਟ-ਪੀਜੀ 6-8 ਹਫ਼ਤਿਆਂ ਲਈ ਮੁਲਤਵੀ ਕਰਨ ਵਾਸਤੇ ਕਿਹਾ


Link [2022-02-04 10:52:46]



ਨਵੀਂ ਦਿੱਲੀ, 4 ਫਰਵਰੀ

ਕੇਂਦਰੀ ਸਿਹਤ ਮੰਤਰਾਲੇ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ (ਐੱਨਬੀਈ) ਨੂੰ ਨੀਟ-ਪੀਜੀ 2022 ਨੂੰ ਛੇ ਤੋਂ ਅੱਠ ਹਫ਼ਤਿਆਂ ਤੱਕ ਮੁਲਤਵੀ ਕਰਨ ਲਈ ਕਿਹਾ ਹੈ, ਕਿਉਂਕਿ ਇਸ ਸਮੇਂ ਦੌਰਾਨ ਨੀਟ-ਪੀਜੀ 2021 ਲਈ ਕੌਂਸਲਿੰਗ ਵੀ ਹੋਣੀ ਹੈ। ਛੇ ਐੱਮਬੀਬੀਐੱਸ ਗ੍ਰੈਜੂਏਟਾਂ ਨੇ 25 ਜਨਵਰੀ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਪੋਸਟ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ 12 ਮਾਰਚ ਨੂੰ ਹੋਣ ਵਾਲੀ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (ਐੱਨਈਈਟੀ) ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ ਕਿ ਬਹੁਤ ਸਾਰੇ ਐੱਮਬੀਬੀਐਸ ਗ੍ਰੈਜੂਏਟ ਲਾਜ਼ਮੀ 'ਇੰਟਰਨਸ਼ਿਪ' ਦੀ ਮਿਆਦ ਪੂਰੀ ਨਾ ਹੋਣ ਕਾਰਨ ਪ੍ਰੀਖਿਆ ਦੇਣ ਦੇ ਯੋਗ ਨਹੀਂ ਹੋਣਗੇ।



Most Read

2024-09-23 08:32:26