Breaking News >> News >> The Tribune


ਯੂਪੀ: ਟਰੱਕ ਦੀ ਟੱਕਰ ਕਾਰਨ ਐਂਬੂਲੈਂਸ ਸਵਾਰ ਪਰਿਵਾਰ ਦੇ 6 ਜੀਆਂ ਸਣੇ 7 ਦੀ ਮੌਤ


Link [2022-06-01 03:55:45]



ਬਰੇਲੀ, 31 ਮਈ

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਫਤਹਿਗੰਜ ਇਲਾਕੇ 'ਚ ਅੱਜ ਸਵੇਰੇ ਟਰੱਕ ਦੀ ਟੱਕਰ ਕਾਰਨ ਐਂਬੂਲੈਂਸ 'ਚ ਸਵਾਰ ਪਰਿਵਾਰ ਦੇ ਛੇ ਜੀਆਂ ਸਣੇ 7 ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਫਤਹਿਗੰਜ ਪੱਛਮੀ ਥਾਣਾ ਖੇਤਰ 'ਚ ਡਿਵਾਈਡਰ ਪਾਰ ਕਰਦੇ ਸਮੇਂ ਦਿੱਲੀ ਤੋਂ ਆ ਰਹੀ ਐਂਬੂਲੈਂਸ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਸੱਤ ਜਾਨਾਂ ਚਲੀਆਂ ਗਈਆਂ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਖੁਰਸ਼ੀਦ (55), ਉਸ ਦੀ ਪਤਨੀ ਸਗੀਰਨ (52), ਭੈਣ ਸਮੀਰ ਬਾਨੋ (45), ਪੁੱਤਰ ਆਰਿਫ਼ (24), ਆਸਿਫ਼ (20) ਅਤੇ ਹਸਨੈਨ (18) ਅਤੇ ਐਂਬੂਲੈਂਸ ਡਰਾਈਵਰ ਮੇਂਹਦੀ ਹਸਨ (32) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ਵਿੱਚ ਸਵਾਰ ਲੋਕ ਏਮਜ਼ ਦਿੱਲੀ ਤੋਂ ਖੁਰਸ਼ੀਦ ਦੀ ਪਤਨੀ ਸਾਗੀਰਨ ਦਾ ਇਲਾਜ ਕਰਵਾ ਕੇ ਪੀਲੀਭੀਤ ਪਰਤ ਰਹੇ ਸਨ।



Most Read

2024-09-20 03:48:03