Breaking News >> News >> The Tribune


ਮੁੰਬਈ ’ਚ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਕਾਰਨ 6 ਮੌਤਾਂ, 23 ਝੁਲਸੇ


Link [2022-01-22 20:02:28]



ਮੁੰਬਈ, 22 ਜਨਵਰੀ

ਮੱਧ ਮੁੰਬਈ ਦੇ ਤਾੜਦੇਵ ਇਲਾਕੇ 'ਚ ਅੱਜ ਸਵੇਰੇ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ 18ਵੀਂ ਮੰਜ਼ਿਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 23 ਜ਼ਖ਼ਮੀ ਹੋ ਗਏ। ਬੀਐੱਮਸੀ ਦੇ ਅਧਿਕਾਰੀ ਨੇ ਦੱਸਿਆ ਕਿ ਗੋਵਾਲੀਆ ਟੈਂਕ 'ਚ ਗਾਂਧੀ ਹਸਪਤਾਲ ਦੇ ਸਾਹਮਣੇ ਸਥਿਤ 'ਕਮਲਾ' ਇਮਾਰਤ 'ਚ ਸਵੇਰੇ ਕਰੀਬ 7 ਵਜੇ ਅੱਗ ਉਸ ਸਮੇਂ ਲੱਗੀ, ਜਦੋਂ ਇਸ 'ਚ ਰਹਿਣ ਵਾਲੇ ਕਈ ਲੋਕ ਸੌਂ ਰਹੇ ਸਨ। ਇਹ 20 ਮੰਜ਼ਿਲਾ ਇਮਾਰਤ ਹੈ। ਅੱਗ ਇਸ ਦੀ 18ਵੀਂ ਮੰਜ਼ਿਲ ਤੋਂ ਲੱਗੀ।



Most Read

2024-09-23 20:30:05