Breaking News >> News >> The Tribune


ਯੂਪੀ: ਬੱਸ ਤੇ ਜੀਪ ਵਿਚਾਲੇ ਸਿੱਧੀ ਟੱਕਰ ਕਾਰਨ 6 ਮੌਤਾਂ ਤੇ 12 ਜ਼ਖ਼ਮੀ


Link [2022-04-19 09:35:17]



ਦੇਵਰੀਆ (ਯੂਪੀ), 19 ਅਪਰੈਲ

ਦੇਵਰੀਆ ਜ਼ਿਲ੍ਹੇ ਦੇ ਗੌਰੀਬਾਜ਼ਾਰ ਥਾਣਾ ਖੇਤਰ ਵਿੱਚ ਬੱਸ ਤੇ ਜੀਪ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਗੌਰੀਬਾਜ਼ਾਰ-ਰੁਦਰਪੁਰ ਰੋਡ 'ਤੇ ਗੌਰੀ ਬਾਜ਼ਾਰ ਥਾਣਾ ਖੇਤਰ ਦੇ ਅਧੀਨ ਇੰਦੂਪੁਰ ਪਿੰਡ ਨੇੜੇ ਸੋਮਵਾਰ ਰਾਤ ਕਰੀਬ 10.30 ਵਜੇ ਬੱਸ ਅਤੇ ਜੀਪ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।



Most Read

2024-09-20 22:35:32