Breaking News >> News >> The Tribune


ਜੰਮੂ-ਕਸ਼ਮੀਰ: ਸੜਕ ਹਾਦਸਿਆਂ ’ਚ 6 ਮੌਤਾਂ


Link [2022-06-04 21:23:59]



ਜੰਮੂ, 4 ਜੂਨ

ਜੰਮੂ-ਕਸ਼ਮੀਰ ਦੇ ਪੁਣਛ ਅਤੇ ਰਾਮਬਨ ਜ਼ਿਲ੍ਹਿਆਂ 'ਚ ਅੱਜ ਦੋ ਵਾਹਨ ਖੱਡਾਂ 'ਚ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ। ਪੁਣਛ ਦੇ ਸੌਜੀਆਂ ਪਿੰਡ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਕੀ ਤਿੰਨਾਂ ਨੇ ਹਸਪਤਾਲਾਂ ਵਿੱਚ ਦਮ ਤੋੜ ਦਿੱਤਾ। ਦੂਜਾ ਹਾਦਸਾ ਰਾਮਬਨ ਜ਼ਿਲ੍ਹੇ ਦੇ ਕੁੰਚੀ ਪਿੰਡ ਵਿੱਚ ਵਾਪਰਿਆ ਜਿਸ ਵਿੱਚ ਦੋ ਮੌਤਾਂ ਹੋਈਆਂ।ਪੀਟੀਆਈ



Most Read

2024-09-19 05:11:02