Breaking News >> News >> The Tribune


ਅਸਾਮ: ਐੱਨਐੱਲਐੱਫਬੀ ਦੇ 6 ਅਤਿਵਾਦੀਆਂ ਵੱਲੋਂ ਸਮਰਪਣ


Link [2022-04-07 06:15:13]



ਤੇਜ਼ਪੁਰ: ਅਸਾਮ ਦੇ ਜ਼ਿਲ੍ਹਾ ਸੋਨਿਤਪੁਰ ਵਿੱਚ ਅੱਜ ਨੈਸ਼ਨਲ ਲਿਬਰੇਸ਼ਨ ਫਰੰਟ ਆਫ ਬੋਡੋਲੈਂਡ (ਐੱਨਐੱਲਐੱਫਬੀ) ਦੇ 6 ਅਤਿਵਾਦੀਆਂ ਨੇ ਆਤਮ-ਸਮਰਪਣ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਲੱਗਪਗ 12 ਅਤਿਵਾਦੀਆਂ ਦਾ ਇੱਕ ਗੁੱਟ ਅਸਾਮ-ਅਰੁਣਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਚਾਰਿਦੁਆਰ ਇਲਾਕੇ ਵਿੱਚ ਲੁਕਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿੱਚੋਂ ਦੋ ਜਣੇ 1 ਅਪਰੈਲ ਨੂੰ ਭਾਲੁਕਪੋਂਗ ਦੇ 12 ਮਾਈਲ ਏਰੀਆ ਪੁਲੀਸ ਨਾਲ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਮੁਤਾਬਕ ਜਿਵੇਂ ਹੀ ਇਲਾਕੇ 'ਚ ਅਪਰੇਸ਼ਨ ਤੇਜ਼ ਕੀਤਾ ਗਿਆ ਤਾਂ ਪੁਲੀਸ ਵੱਲੋਂ ਭਰੋਸਾ ਦਿੱਤੇ ਜਾਣ 'ਤੇ 6 ਅਤਿਵਾਦੀਆਂ ਨੇ ਆਪਣੇ ਹਥਿਆਰਾਂ ਤੇ ਗੋਲੀ-ਸਿੱਕੇ ਸਣੇ ਆਤਮਸਮਰਪਣ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜਨਵਰੀ 2020 ਵਿੱਚ ਬੋਡੋ ਸਮਝੌਤੇ 'ਤੇ ਦਸਤਖ਼ਤ ਮਗਰੋਂ ਵੱਡੀ ਗਿਣਤੀ ਅਤਿਵਾਦੀਆਂ ਨੇ ਆਤਮਸਮਰਪਣ ਕੀਤਾ ਹੈ, ਜਦਕਿ ਕੁਝ ਵੱਲੋਂ ਐੱਨਐੱਲਐੱਫਬੀ ਦਾ ਗਠਨ ਕਰ ਲਿਆ ਗਿਆ। -ਪੀਟੀਆਈ



Most Read

2024-09-21 10:50:27