Sport >> The Tribune


6 ਵਿਸ਼ਵ ਕੱਪ ਖੇਡਣ ਵਾਲੀ ਮਿਤਾਲੀ ਰਾਜ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ


Link [2022-03-06 11:08:23]



ਮਾਊਂਟ ਮੋਂਗਾਨੁਈ, 6 ਮਾਰਚ

ਭਾਰਤੀ ਕਪਤਾਨ ਮਿਤਾਲੀ ਰਾਜ ਛੇ ਵਿਸ਼ਵ ਕੱਪ ਖੇਡਣ ਵਾਲੀ ਸਚਿਨ ਤੇਂਦੁਲਕਰ ਅਤੇ ਜਾਵੇਦ ਮਿਆਂਦਾਦ ਤੋਂ ਬਾਅਦ ਤੀਜੀ ਕ੍ਰਿਕਟਰ ਅਤੇ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਮਿਤਾਲੀ ਨੇ ਇਹ ਰਿਕਾਰਡ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਆਪਣੇ ਪਹਿਲੇ ਮੈਚ 'ਚ ਹਿੱਸਾ ਲੈ ਕੇ ਬਣਾਇਆ। ਭਾਰਤ ਲਈ ਕਈ ਯਾਦਗਾਰ ਮੈਚ ਖੇਡਣ ਵਾਲੀ 39 ਸਾਲਾ ਮਿਤਾਲੀ ਨੇ 2000 'ਚ ਪਹਿਲੀ ਵਾਰ ਵਿਸ਼ਵ ਕੱਪ ਖੇਡਿਆ ਸੀ। ਇਸ ਤੋਂ ਬਾਅਦ ਇਹ 2005, 2009, 2013, 2017 ਅਤੇ ਹੁਣ 2022 ਵਿੱਚ ਹਿੱਸਾ ਬਣੀ। ਮਹਿਲਾ ਕ੍ਰਿਕਟ ਵਿੱਚ ਉਸ ਨੇ ਨਿਊਜ਼ੀਲੈਂਡ ਦੀ ਡੇਬੀ ਹਾਕਲੇ ਅਤੇ ਇੰਗਲੈਂਡ ਦੀ ਸ਼ਾਰਲੋਟ ਐਡਵਰਡਸ ਨੂੰ ਪਛਾੜਿਆ। ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਪੰਜ ਵਿਸ਼ਵ ਕੱਪ ਖੇਡ ਚੁੱਕੀ ਹੈ। ਤੇਂਦੁਲਕਰ ਨੇ 1992 ਤੋਂ 2011 ਦਰਮਿਆਨ ਛੇ ਵਿਸ਼ਵ ਕੱਪ ਖੇਡੇ।



Most Read

2024-09-20 09:43:06