Breaking News >> News >> The Tribune


ਬੇਮਿਸਾਲ ਬਹਾਦਰੀ ਲਈ ਫੌਜ ਦੇ 6 ਜਵਾਨਾਂ ਦਾ ਸ਼ੌਰਿਆ ਚੱਕਰ ਨਾਲ ਸਨਮਾਨ


Link [2022-01-26 05:16:15]



ਨਵੀਂ ਦਿੱਲੀ: ਫੌਜ ਦੇ ਪੰਜ ਜਵਾਨਾਂ ਨੂੰ ਦਹਿਸ਼ਤਗਰਦਾਂ ਨਾਲ ਲੜਦਿਆਂ ਬੇਮਿਸਾਲ ਬਹਾਦਰੀ ਦਿਖਾਉਣ ਬਦਲੇ ਮਰਨ ਉਪਰੰਤ ਜਦਕਿ ਅਸਾਮ ਰਾਈਫਲਜ਼ ਦੇ ਇੱਕ ਹੋਰ ਜਵਾਨ ਨੂੰ ਦੇਸ਼ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ 'ਸ਼ੌਰਿਆ ਚੱਕਰ' ਦਿੱਤਾ ਗਿਆ ਹੈ। ਭਾਰਤੀ ਫ਼ੌਜ ਵੱਲੋਂ ਜਾਰੀ ਅਧਿਕਾਰਤ ਬਿਆਨ 'ਚ ਦੱਸਿਆ ਗਿਆ ਕਿ ਆਸਾਮ ਰਾਈਫਲਜ਼ 'ਚ ਸੇਵਾ ਨਿਭਾਅ ਰਹੇ ਜਵਾਨ ਰਾਕੇਸ਼ ਸ਼ਰਮਾ ਨੂੰ ਅਸਾਮ ਵਿੱਚ ਵਿਦਰੋਹੀਆਂ ਖ਼ਿਲਾਫ਼ ਅਪਰੇਸ਼ਨ ਦੌਰਾਨ ਦਿਖਾਈ ਬੇਮਿਸਾਲ ਬਹਾਦਰੀ ਬਦਲੇ ਗਣਤੰਤਰ ਦਿਵਸ ਮੌਕੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਫੌਜ ਨੇ ਅੱਜ ਉਨ੍ਹਾਂ ਜਵਾਨਾਂ ਦੀ ਬਾਕੀ ਸਫਾ 12 raquo;ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਨੂੰ ਬਹਾਦਰੀ ਅਤੇ ਬੇਮਿਸਾਲ ਸੇਵਾਵਾਂ ਬਦਲੇ ਗਣਤੰਤਰ ਦਿਵਸ ਮੌਕੇ ਸਨਮਾਨਿਤ ਗਿਆ ਹੈ। ਫੌਜ ਨੇ ਦੱਸਿਆ ਕਿ ਸ਼ੌਰਿਆ ਚੱਕਰ ਨਾਲ ਸਨਮਾਨਿਤ ਛੇ ਜਵਾਨਾਂ ਦੇ ਨਾਲ 19 ਜਵਾਨਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, 33 ਨੂੰ ਅਤੀ ਵਿਸ਼ਿਸ਼ਟ ਸੇਵਾ ਮੈਡਲ ਅਤੇ 77 ਜਵਾਨਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਗਿਆ ਹੈ। ਜਦਕਿ 10 ਜਵਾਨਾਂ ਨੂੰ ਉੱਤਮ ਯੁੱਧ ਸੇਵਾ ਮੈਡਲ, 10 ਨੂੰ ਯੁੱਧ ਸੇਵਾ ਮੈਡਲ, 84 ਨੂੰ ਸੈਨਾ ਮੈਡਲ (ਬਹਾਦਰੀ) ਅਤੇ 40 ਨੂੰ ਸੈਨਾ ਸੇਵਾ ਮੈਡਲ (ਬੇਮਿਸਾਲ ਸੇਵਾਵਾਂ) ਦਿੱਤਾ ਗਿਆ ਹੈ। ਫੌਜ ਮੁਤਾਬਕ ਦਹਿਸ਼ਤਗਰਦਾਂ ਨਾਲ ਨਾਲ ਲੜਦਿਆਂ ਬੇਮਿਸਾਲ ਬਹਾਦਰੀ ਦਿਖਾਉਣ ਬਦਲੇ ਪੰਜ ਜਵਾਨਾਂ, ਨਾਇਬ ਸੂਬੇਦਾਰ ਸ੍ਰੀਜੀਥ ਐੱਮ., ਹੌਲਦਾਰ ਅਨਿਲ ਕੁਮਾਰ ਤੋਮਰ, ਹੌਲਦਾਰ ਕਾਸ਼ੀਰਾਏ ਬੱਮਾਨੱਲੀ, ਹੌਲਦਾਰ ਪਿੰਕੂ ਕੁਮਾਰ, ਸਿਪਾਹੀ ਮਰੂਪਰੋਲੂ ਜਸਵੰਤ ਕੁਮਾਰ ਰੈੱਡੀ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਐਵਾਰਡ ਦਿੱਤਾ ਗਿਆ ਹੈ। -ਪੀਟੀਆਈ



Most Read

2024-09-23 16:34:42