World >> The Tribune


ਸੈਰ-ਸਪਾਟਾ ਰੈਂਕਿੰਗ ਵਿੱਚ ਭਾਰਤ 54ਵੇਂ ਸਥਾਨ ’ਤੇ ਖਿਸਕਿਆ


Link [2022-05-25 09:30:46]



ਦਾਵੋਸ, 24 ਮਈ

ਆਲਮੀ ਯਾਤਰਾ ਅਤੇ ਸੈਰ-ਸਪਾਟਾ ਵਿਕਾਸ ਰੈਕਿੰਗ ਵਿੱਚ ਭਾਰਤ 46ਵੇਂ ਸਥਾਨ ਤੋਂ ਹੇਠਾਂ ਖਿਸਕ ਕੇ 54ਵੇਂ ਸਥਾਨ 'ਤੇ ਆ ਗਿਆ ਹੈ ਪਰ ਦੱਖਣੀ ਏਸ਼ਿਆਈ ਮੁਲਕਾਂ ਵਿੱਚ ਇਹ ਸਿਖਰ 'ਤੇ ਹੈ। ਇਸ ਆਲਮੀ ਸੂਚੀ ਵਿੱਚ ਜਾਪਾਨ ਸਿਖਰ 'ਤੇ ਹੈ।

ਅਮਰੀਕਾ, ਸਪੇਨ, ਫਰਾਂਸ, ਜਰਮਨੀ, ਸਵਿਟਜ਼ਰਲੈਂਡ, ਆਸਟ੍ਰੇਲੀਆ, ਯੂਕੇ, ਸਿੰਗਾਪੁਰ ਅਤੇ ਇਟਲੀ ਚੋਟੀ ਦੇ ਦਸ ਵਿੱਚ ਸ਼ਾਮਲ ਹਨ। ਵਿਸ਼ਵ ਆਰਥਿਕ ਮੰਚ ਵੱਲੋਂ ਹਰ ਦੋ ਸਾਲ ਬਾਅਦ ਜਾਰੀ ਹੋਣ ਵਾਲੀ ਇਸ ਮੁਲਾਂਕਣ ਰਿਪੋਰਟ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੇਸ਼ ਮਹਾਮਾਰੀ ਦੇ ਸੰਕਟ ਵਿੱਚੋਂ ਉਭਰ ਰਿਹਾ ਹੈ। ਯਾਤਰਾ ਅਤੇ ਸੈਰ-ਸਪਾਟਾ ਵਿਕਾਸ ਸੂਚਕਾਂਕ 117 ਮੁੁਲਕਾਂ 'ਤੇ ਅਧਾਰਤ ਹੈ। -ਏਜੰਸੀ



Most Read

2024-09-19 16:50:17