Breaking News >> News >> The Tribune


ਗ੍ਰਹਿ ਮੰਤਰਾਲੇ ਵੱਲੋਂ ਸੁਰੱਖਿਆ ਕਾਰਨਾਂ ਕਰ ਕੇ 54 ਚੀਨੀ ਮੋਬਾਈਲ ਐਪਸ ’ਤੇ ਪਾਬੰਦੀ ਦੀ ਸਿਫ਼ਾਰਿਸ਼


Link [2022-02-14 14:14:46]



ਨਵੀਂ ਦਿੱਲੀ, 14 ਫਰਵਰੀ

ਗ੍ਰਹਿ ਮੰਤਰਾਲੇ ਨੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੀਆਂ 54 ਚੀਨੀ ਮੋਬਾਈਲ ਐਪਲੀਕੇਸ਼ਨਾਂ 'ਤੇ ਪਾਬੰਦੀ ਲਗਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਲੈਕਟ੍ਰੌਨਿਕ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਭਾਰਤ ਵਿਚ ਇਨ੍ਹਾਂ ਐਪਸ ਦੇ ਸੰਚਾਲਨ 'ਤੇ ਰੋਕ ਲਗਾਉਣ ਲਈ ਰਸਮੀ ਤੌਰ 'ਤੇ ਇਕ ਨੋਟੀਫਿਕੇਸ਼ਨ ਜਾਰੀ ਕਰੇਗਾ। ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਐਪਸ ਖ਼ਿਲਾਫ਼ ਸੁਰੱਖਿਆ ਇਨਪੁੱਟ ਮਿਲੇ ਹਨ ਉਨ੍ਹਾਂ ਵਿਚ ਸੈਲਫੀ ਐੱਚਡੀ, ਬਿਊਟੀ ਕੈਮਰਾ, ਮਿਊਜ਼ਿਕ ਪਲੇਅਰ, ਮਿਊਜ਼ਿਕ ਪਲੱਸ, ਵਾਲਿਊਮ ਬੂਸਟਰ, ਵੀਡੀਓ ਪਲੇਅਰ ਮੀਡੀਆ ਆਲ ਫਾਰਮੇਟਸ, ਵੀਵਾ ਵੀਡੀਓ ਐਡੀਟਰ, ਨਾਈਸ ਵੀਡੀਓ ਬਾਈਦੂ, ਐਪਲਾਕ ਅਤੇ ਐਸਟਰਾਕ੍ਰਾਫਟ ਸਣੇ ਹੋਰ ਸ਼ਾਮਲ ਹਨ।



Most Read

2024-09-22 22:15:17