World >> The Tribune


ਬਰਮਿੰਘਮ: ਵਿਦਿਆਰਥੀਆਂ ਨੇ 500 ਤੋਂ ਵੱਧ ਲੋਕਾਂ ਨੂੰ ਛਕਾਇਆ ਲੰਗਰ


Link [2022-02-26 11:58:08]



ਲੰਡਨ, 25 ਫਰਵਰੀ

ਬਰਤਾਨੀਆ ਦੇ ਸ਼ਹਿਰ ਬਰਮਿੰਘਮ ਵਿਚ ਵਿਦਿਆਰਥੀਆਂ ਨੇ ਇਕ ਅਹਿਮ ਸਿੱਖ ਰਵਾਇਤ ਤਹਿਤ 500 ਤੋਂ ਜ਼ਿਆਦਾ ਲੋਕਾਂ ਨੂੰ ਲੰਗਰ ਛਕਾਇਆ।

ਬਰਮਿੰਘਮ ਸਿਟੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਅਤੇ ਉਸ ਦੀ ਸਿੱਖ ਸੁਸਾਇਟੀ ਨੇ ਮੰਗਲਵਾਰ ਨੂੰ ਮਿਲੇਨੀਅਮ ਪੁਆਇੰਟ 'ਤੇ ਐਟਰੀਅਮ ਕੰਪਲੈਕਸ 'ਚ ਲੰਗਰ ਲਗਾਇਆ।

'ਲੰਗਰ ਆਨ ਕੈਂਪਸ' ਦੁਨੀਆ ਭਰ ਦੀਆਂ ਯੂਨੀਵਰਸਿਟੀਜ਼ ਵਿਚ ਸਿੱਖ ਵਿਦਿਆਰਥੀਆਂ ਵੱਲੋਂ ਕੀਤਾ ਜਾਣ ਵਾਲਾ ਇਕ ਪ੍ਰੋਗਰਾਮ ਹੈ, ਜਿੱਥੇ ਹਰ ਤਰ੍ਹਾਂ ਦੇ ਪਿਛੋਕੜ ਵਾਲੇ ਵਿਦਿਆਰਥੀ, ਕਰਮਚਾਰੀ ਅਤੇ ਫਿਰਕਿਆਂ ਦੇ ਲੋਕ ਇਕ ਨਾਲ ਆਉਂਦੇ ਹਨ ਅਤੇ ਲੰਗਰ ਛੱਕਦੇ ਹਨ।

ਇਹ ਪੰਜਵੀਂ ਵਾਰ ਸੀ ਜਦੋਂ ਬਰਮਿੰਘਮ ਸਿਟੀ ਯੂਨੀਵਰਸਿਟੀ ਵਿਚ ਵੱਡੀ ਪੱਧਰ 'ਤੇ ਲੰਗਰ ਲਗਾਇਆ ਗਿਆ। ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਤੋਂ ਬਾਅਦ ਦੋ ਸਾਲਾਂ ਵਿਚ ਪਹਿਲੀ ਵਾਰ ਇਹ ਲੰਗਰ ਲਗਾਇਆ ਗਿਆ। -ਪੀਟੀਆਈ



Most Read

2024-09-21 08:35:29