Economy >> The Tribune


ਸ੍ਰੀਲੰਕਾ ’ਚ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪੈਟਰੋਲ 50 ਰੁਪੲੇ ਤੇ ਡੀਜ਼ਲ 75 ਰੁਪੲੇ ਪ੍ਰਤੀ ਲਿਟਰ ਮਹਿੰਗਾ ਕੀਤਾ


Link [2022-03-12 16:20:50]



ਕੋਲੰਬੋ, 11 ਮਾਰਚ

ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸ੍ਰੀਲੰਕਾ ਸਥਿਤ ਸਹਾਇਕ ਕੰਪਨੀ ਨੇ ਸ੍ਰੀਲੰਕਾਈ ਰੁਪਏ ਵਿੱਚ ਭਾਰੀ ਗਿਰਾਵਟ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਕੀਤਾ ਹੈ। ਵਧੀਆਂ ਕੀਮਤਾਂ ਸ਼ੁੱਕਰਵਾਰ ਤੋਂ ਲਾਗੂ ਹੋ ਗਈਆਂ। ਮਹੀਨੇ ਵਿੱਚ ਇਹ ਤੀਜੀ ਵਾਰ ਹੈ ਜਦੋਂ ਕੰਪਨੀ ਨੇ ਕੀਮਤਾਂ ਵਿੱਚ ਵਾਧਾ ਕੀਤਾ ਹੈ। ਲੰਕਾ ਇੰਡੀਅਨ ਆਇਲ ਕੰਪਨੀ ਨੇ ਕਿਹਾ ਕਿ ਡੀਜ਼ਲ ਦੀ ਪ੍ਰਚੂਨ ਕੀਮਤ 75 ਰੁਪਏ ਪ੍ਰਤੀ ਲਿਟਰ ਅਤੇ ਪੈਟਰੋਲ ਦੀ ਕੀਮਤ 50 ਰੁਪਏ ਪ੍ਰਤੀ ਲਿਟਰ ਵਧਾਈ ਗਈ ਹੈ। ਹੁਣ ਇੱਥੇ ਪੈਟਰੋਲ ਦੀ ਕੀਮਤ 254 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 214 ਰੁਪਏ ਪ੍ਰਤੀ ਲਿਟਰ ਹੈ।



Most Read

2024-09-20 03:05:44