Breaking News >> News >> The Tribune


ਵਿਆਹਾਂ ’ਚ ਵੱੱਧ ਤੋਂ ਵੱਧ 50 ਬਾਰਾਤੀ ਤੇ 11 ਪਕਵਾਨ ਹੋਣ, ਇਸ ਲਈ ਕਾਨੂੰਨ ਬਣੇ: ਕਾਂਗਰਸੀ ਸੰਸਦ ਮੈਂਬਰ


Link [2022-03-30 14:34:53]



ਨਵੀਂ ਦਿੱਲੀ, 30 ਮਾਰਚ

ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਅੱਜ ਲੋਕ ਸਭਾ ਵਿੱਚ ਕੇਂਦਰ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਉਣ ਦੀ ਅਪੀਲ ਕੀਤੀ ਜਿਸ ਵਿੱਚ ਵਿਆਹਾਂ ਵਿੱਚ ਵੱਧ ਤੋਂ ਵੱਧ 50 ਬਾਰਾਤੀ ਅਤੇ 11 ਪਕਵਾਨ ਤੋਂ ਵੱਧ ਨਾ ਹੋਣ। ਉਨ੍ਹਾਂ ਸਦਨ ਵਿੱਚ ਸਿਫ਼ਰ ਕਾਲ ਦੌਰਾਨ ਇਹ ਮੰਗ ਉਠਾਈ। ਗਿੱਲ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਵਿਆਹਾਂ ਵਿੱਚ ਬਹੁਤ ਖਰਚਾ ਹੁੰਦਾ ਹੈ, ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ, ''ਹੁਣ ਅਜਿਹਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿ ਵਿਆਹਾਂ 'ਚ 50 ਤੋਂ ਵੱਧ ਬਾਰਾਤ, ਲੜਕੀ ਵਾਲੇ ਪਾਸੇ ਤੋਂ 50 ਤੋਂ ਵੱਧ ਅਤੇ 11 ਤੋਂ ਵੱਧ ਪਕਵਾਨ ਨਹੀਂ ਹੋਣੇ ਚਾਹੀਦੇ।' ਗਿੱਲ ਨੇ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ 'ਚ ਅਜਿਹਾ ਕਾਨੂੰਨ ਬਣਿਆ ਹੈ ਅਤੇ ਇੱਥੇ ਵੀ ਇਹ ਕਾਨੂੰਨ ਬਣਾਉਣ ਦੀ ਲੋੜ ਹੈ। ਇਸ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, 'ਇਹ ਕਾਨੂੰਨ ਨਾਲ ਨਹੀਂ, ਇੱਛਾ ਸ਼ਕਤੀ ਨਾਲ ਹੋਵੇਗਾ। ਜੇ ਸੰਸਦ ਮੈਂਬਰ ਖੁਦ ਅਜਿਹਾ ਕਰਨ ਲੱਗ ਜਾਣ ਤਾਂ ਪੂਰਾ ਦੇਸ਼ ਵੀ ਅਜਿਹਾ ਹੀ ਕਰੇਗਾ।'



Most Read

2024-09-21 17:46:59